ਪੰਜਾਬੀ ਫ਼ਿਲਮ ਅਦਾਕਾਰ ਜਸਵਿੰਦਰ ਭੱਲਾ ਦੇ ਸਾਲੇ ਨੇ ਲੁਧਿਆਣਾ ਦੇ ਮਾਡਲ ਟਾਊਨ ਚ ਸ਼ਾਸਤਰੀ ਨਗਰ ਵਿਖੇ ਕੀਤੀ ਖੁਦਕੁਸ਼ੀ, ਸੁਸਾਇਡ ਚ ਤਿੰਨ ਲੋਕਾਂ ਤੇ ਲਾਏ ਇਲਜ਼ਾਮ
ਸੰਜੀਵ ਸੂਦ
ਲੁਧਿਆਣਾ , 18 ਨਵੰਬਰ , 2019 :
ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਹਾਸਰਸ ਅਦਾਕਾਰ ਜਸਵਿੰਦਰ ਭੱਲੇ ਦੇ ਸਾਲੇ ਅਲੋਕ ਦੀਪ ਸਿੰਘ 35 ਇਸ ਸਾਲ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ..ਖੁਦਕੁਸ਼ੀ ਲਈ ਉਸ ਨੇ ਤਿੰਨ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਜਿਨ੍ਹਾਂ ਨਾਲ ਪੈਸਿਆਂ ਦਾ ਲੈਣ ਦੇਣ ਸੀ..ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ 306 ਧਾਰਾ ਦੇ ਤਹਿਤ ਤਿੰਨ ਲੋਕਾਂ ਤੇ ਮਾਮਲਾ ਦਰਜ ਕਰ ਲਿਆ..
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸੇ ਚੋਂ ਪਵਨ ਸ਼ਰਮਾ ਨੇ ਦੱਸਿਆ ਕਿ 50 ਲੱਖ ਰੁਪਏ ਦਾ ਕੁਝ ਲੋਕਾਂ ਨਾਲ ਅਲਾਟੀ ਦਾ ਲੈਣ ਦੇਣ ਸੀ ਅਤੇ ਪੈਸੇ ਨਾ ਦੇਣ ਕਾਰਨ ਉਸ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ..ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਮਨਪ੍ਰੀਤ ਦੇ ਬਿਆਨਾਂ ਦੇ ਆਧਾਰ ਤੇ 306 ਧਾਰਾ ਦੇ ਤਹਿਤ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜਿਨ੍ਹਾਂ ਦੇ ਨਾਂ ਕਰਨ ਸਿੰਘ, ਹਰਿੰਦਰ ਸਿੰਘ ਅਤੇ ਤ੍ਰਿਭੁਵਨ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ..
ਜ਼ਿਕਰੇਖ਼ਾਸ ਹੈ ਕਿ ਮ੍ਰਿਤਕ ਕਾਰ ਸੇਲ ਅਤੇ ਪਰਚੇਜ਼ ਦਾ ਕੰਮ ਕਰਦਾ ਸੀ..ਅਤੇ ਦਿਮਾਗੀ ਤੌਰ ਤੇ ਉਸ ਦੇ ਪਿਤਾ ਵੀ ਪ੍ਰੇਸ਼ਾਨ ਸਨ..ਅਤੇ ਮਜਲਿਸ ਨੇ ਵੀ ਦੱਸਿਆ ਕਿ ਜਸਵਿੰਦਰ ਭੱਲੇ ਦੇ ਰਿਸ਼ਤੇਦਾਰ ਸਨ..