ਜਗਦੀਸ਼ ਥਿੰਦ
ਜਲਾਲਾਬਾਦ / ਫਾਜ਼ਿਲਕਾ 20 ਨਵੰਬਰ ; ਸਿਹਤ ਪਰਿਵਾਰ ਭਲਾਈ ਅਤੇ ਕਿਰਤ ਵਿਭਾਗ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਕੱਲ੍ਹ 22 ਨਵੰਬਰ ਨੂੰ ਜਲਾਲਾਬਾਦ ਵਿਖੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਨਾਲ ਮਿਲਣੀ ਕਰਨਗੇ ।
ਜਲਾਲਾਬਾਦ ਵਿਧਾਨ ਸਭਾ ਹਲਕੇ ਦੀ ਉੱਪ ਚੋਣ ਵਿੱਚ ਮਿਲੀ ਜਿੱਤ ਲਈ ਜਿੱਥੇ ਉਹ ਕਾਂਗਰਸ ਆਗੂਆਂ ਦਾ ਧੰਨਵਾਦ ਕਰਨਗੇ ,ਉੱਥੇ ਹੋਣ ਵਾਲੇ ਕੰਮਾਂ ਦਾ ਵੇਰਵਾ ਵੀ ਪ੍ਰਾਪਤ ਕਰਨਗੇ ।
ਵਰਨਣਯੋਗ ਹੈ ਕਿ ਬਲਬੀਰ ਸਿੰਘ ਸਿੱਧੂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਚੇਅਰਮੈਨ ਥਾਪੇ ਗਏ ਹਨ
ਵਿਧਾਨ ਸੰਭਾਲ ਦਾ ਜਿਮਨੀ ਚੋਣ ਦੇ ਉਹ ਚੋਣ ਇੰਚਾਰਜ ਸਨ ।
ਬਲਬੀਰ ਸਿੰਘ ਸਿੱਧੂ ਦੇ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਉਹ ਪਹਿਲਾਂ ਗਿੱਦੜਬਾਹਾ ਹਲਕੇ ਅੰਦਰ ਰੱਖੇ ਸਰਕਾਰੀ ਵਿਭਾਗ ਸਮਾਗਮਾਂ ਵਿੱਚ ਹਾਜ਼ਰੀ ਭਰਨਗੇ ।
ਜਲਾਲਾਬਾਦ ਵਿਖੇ ਰੱਖੇ ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਨਾਲ ਇਸ ਹਲਕੇ ਤੋਂ ਬਤੋਰ ਐੱਮ ਐੱਲ ਏ ਜਿੱਤ ਪ੍ਰਾਪਤ ਕਰਨ ਵਾਲੇ ਯੂਥ ਕਾਂਗਰਸ ਆਗੂ ਰਮਿੰਦਰ ਸਿੰਘ ਆਵਲਾ ਵੀ ਉਨ੍ਹਾਂ ਦੇ ਨਾਲ ਮੌਜੂਦ ਰਹਿਣਗੇ ।