← ਪਿਛੇ ਪਰਤੋ
ਜੀ ਐੱਸ ਪੰਨੂ
ਪਟਿਆਲਾ, 30 ਨਵੰਬਰ 2019 - ਸਮਾਣਾ ਦਾ ਸੀ ਆਈ ਏ ਇੰਸਪੈਕਟਰ ਵਿਜੈ ਕੁਮਾਰ ਅੱਜ ਕੱਲ੍ਹ ਮੁੱਖ ਮੰਤਰੀ ਦੇ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸ਼ਹਿਰ ਦੇ ਚਾਰ ਐਮ ਐਲ ਏ ਨੇ ਕੰਵਰ ਵਿਜੈ ਪ੍ਰਤਾਪ ਸਿੰਘ ਤੋਂ ਇਨਕੁਆਰੀ ਦੀ ਮੰਗ ਕੀਤੀ ਹੈ ਪਟਿਆਲਾ ਜ਼ਿਲ੍ਹੇ ਦੇ ਕਾਂਗਰਸ ਦੇ ਚਾਰਾ ਵਿਧਾਇਕਾਂ ਨੇ ਪੁਲਿਸ ਤੇ ਪੁਲਿਟੀਕਲ ਗੱਠਜੋੜ ਦੀ ਛਾਣਬੀਣ ਕਰਨ ਦੀ ਗੱਲ ਵੀ ਕਹੀ ਹੈ। ਕਿਉਂਕਿ ਵਿਜੈ ਕੁਮਾਰ ਨੇ ਲੋਕਾਂ ਤੇ ਝੂਠੇ ਪਰਚੇ ਦਰਜ਼ ਅਤੇ ਰਿਸ਼ਵਤ ਦੇ 30 ਲੱਖ ਰੁਪਏ ਮੰਗਣ ਦਾ ਪਰਚਾ ਵੀ ਦਰਜ਼ ਕੀਤਾ ਗਿਆ ਹੈ ਜਿਸ ਦੀ ਇਨਕੁਆਰੀ ਸ਼ੁਰੂ ਅਧਿਕਾਰੀਆਂ ਵੱਲੋਂ ਕਰ ਦਿੱਤੀ ਗਈ ਹੈ। ਇਸ ਨੂੰ ਅਧਿਕਾਰੀਆਂ ਦੇ ਨੇੜੇ ਵੀ ਦੱਸਿਆ ਜਾਂਦਾ ਹੈ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਦੋਂਂ ਤੱਕ ਇਨਕੁਆਰੀ ਪੂਰੀ ਨਹੀਂ ਹੁੰਦੀ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ ਚਾਹੇ ਪਰਚਾ ਦਰਜ਼ ਹੋ ਗਿਆ ਹੋਵੇ ਜਿਸ ਤੋਂ ਚਾਹਰ ਹੈ ਕਿ ਕੋਈ ਨਾ ਕੋਈ ਪ੍ਰੈਸ਼ਰ ਹੈ। ਜੋਨੀ ਮਿੱਤਲ ਨਾਂ ਦਾ ਵਿਚੋਲਾ ਜਿਸ ਨੂੰ ਭੁੱਚੋ ਮੰਡੀ ਵਿਧਾਇਕ ਦੇ ਕਰੀਬ ਮੰਨਿਆ ਜਾਂਦਾ ਤੇ ਪਰਚਾ ਦਰਜ਼ ਕੀਤਾ ਗਿਆ ਹੈ। ਰਾਜਵਿੰਦਰ ਸਿੰਘ ਬਠਿੰਡਾ ਨੇ ਪਰਚਾ ਦਰਜ਼ ਕਰਵਾਇਆ ਹੈ ਜਿਸ ਦੇ ਘਰ ਵਿਚ ਗੈਰ ਕਾਨੂੰਨੀ ਤੋਰ ਤੇ ਵੜੇ ਤੇ ਉਹ ਨਾ ਨੂੰ ਠਾਣੇ ਵਿੱਚ ਵੀ ਰੱਖਿਆ ਨਾਲ ਹੀ ਹੋਰ ਪਰਚੇ ਓਹਲਾ ਕਰਨ ਦੀ ਧਮਕੀ ਦਿੱਤੀ ਜਦੋ ਉਹ ਆਪਣੇ ਦੋਸਤ ਸੁਰੇਸ਼ ਕੁਮਾਰ ਦੇ ਘਰ ਮਿਲਣ ਗਏ ਸਨ ਇੱਥੋਂ ਤੱਕ ਕਿ ਖ਼ਤਮ ਕਰਨ ਦੀ ਗੱਲ ਵੀ ਕਹੀ ਗਈ ਇਹ ਰਾਜਵਿੰਦਰ ਨੇ ਦੱਸਿਆ। ਰਾਜਵਿੰਦਰ ਨੇ ਦੱਸਿਆ ਕਿ ਦੋ ਤਿੰਨ ਵਾਰੀ ਪੈਸੇ ਲੈ ਵੀ ਲਏ ਗਏ। ਤਿੰਨ ਵਿਧਾਇਕ ਜਿਨ੍ਹਾਂ ਵਿੱਚੋਂ ਰਾਜਿੰਦਰ ਸਿੰਘ ਸਮਾਣਾ ਦੇ ਟੈਲੀਫ਼ੋਨ ਵੀ ਟੇਪ ਇੰਸਪੈਕਟਰ ਵੱਲੋਂ ਕੀਤਾ ਜਾਂਦੇ ਸਨ ਦੱਸਿਆ ਗਿਆ ਹੈ। ਹੁਣ ਇਹ ਗੱਲ ਦੇਖਣ ਵਾਲੀ ਹੈ ਕਿ ਗ੍ਰਿਫ਼ਤਾਰ ਵੀ ਨਹੀਂ ਕੀਤਾ ਗਿਆ ਇਨਕੁਆਰੀ ਵੀ ਚੱਲ ਦੀ ਕਿਹਾ ਜਾਂਦਾ ਹੈ ਵਿਧਾਇਕ ਇੰਸਪੈਕਟਰ ਦੀ ਛਾਣਬੀਣ ਪਹਿਲੇ ਦਿਨ ਤੋਂ ਕਰਵਾਉਣਾ ਮੰਗਦੇ ਹਨ। ਇੱਥੇ ਇਹ ਦੱਸਣ ਯੋਗ ਪਿੱਛੇ ਸਮੇਂ ਦੌਰਾਨ ਪਟਿਆਲਾ ਸ਼ਹਿਰ ਕਰੱਪਸ਼ਨ ਦੀਆ ਕਈ ਘਟਨਾਵਾਂ ਹੋ ਚੁੱਕੀਆਂ ਹਨ।
Total Responses : 936