← ਪਿਛੇ ਪਰਤੋ
ਸੰਜੀਵ ਸੂਦ
ਲੁਧਿਆਣਾ, 01 ਦਸੰਬਰ 2019 - ਬੀਤੇ ਦਿਨ ਵੀਡੀਓ ਬਣਾਉਣ ਤੋਂ ਬਾਅਦ ਕੇ 11ਵੀਂ ਦੇ ਵਿਦਿਆਰਥੀ ਧਨੰਜੇ ਵੱਲੋਂ ਘਰ 'ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਕਈ ਗਈ ਸੀ। ਇਸ ਮਾਮਲੇ 'ਚ ਉਸ ਦੇ ਸਕੂਲ ਦੇ ਇੱਕ ਅਧਿਆਪਕ ਅਤੇ ਪ੍ਰਿੰਸੀਪਲ 'ਤੇ ਇਲਜਾਮ ਲੱਗੇ ਸਨ ਕਿ ਉਨ੍ਹਾਂ ਨੇ ਧਨੰਜੇ ਵੱਲੋਂ ਤੰਗ ਪੈਂਟ ਪਾਉਣ 'ਤੇ ਕੁੱਟਮਾਰ ਕੀਤੀ ਗਈ ਸੀ ਜਿਸ ਕਾਰਨ ਧਨੰਜੇ ਨੇ ਖੁਦਕੁਸ਼ੀ ਕਰ ਲਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਪਰਿਵਾਰ ਦੇ ਬਿਆਨਾਂ ਅਤੇ ਮ੍ਰਿਤਕ ਦੀ ਵੀਡੀਓ ਦੇ ਆਧਾਰ 'ਤੇ ਅਧਿਆਪਕ ਅਤੇ ਪ੍ਰਿੰਸੀਪਲ 'ਤੇ ਮਾਮਲਾ ਦਰਜ ਕਰ ਲਿਆ ਸੀ। ਇਸ ਮਾਮਲੇ ਚ ਐੱਸ.ਐੱਚ.ਓ ਪਵਿੱਤਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਫੜਨ ਲਈ 5 ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਫੜਨ ਲਈ ਪੁਲਿਸ ਸਕੂਲ ਅਤੇ ਉਸ ਦੇ ਘਰ ਵੀ ਗਈ ਸੀ ਪਰ ਉਸ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਅਤੇ ਮੁਲਜ਼ਮਾਂ ਦੇ ਫੋਨ ਵੀ ਟਰੇਸ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।
Total Responses : 936