ਚੰਡੀਗੜ੍ਹ 2 ਦਸੰਬਰ 2019 : ਕਰਨਾਟਕਾ ਦੇ ਸਾਂਸਦ ਅਨੰਤ ਹੇਗੜੇ ਨੇ ਇਕ ਹੈਰਾਨ ਕਰਨ ਵਾਲ਼ਾ ਬਿਆਨ ਦਿੱਤਾ ਹੈ। ਉਨ੍ਹਾਂਂ ਕਿਹਾ ਹੈ ਕਿ ਫੜਨਵੀਸ 80 ਘੰਟਿਆਂ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਇਸ ਲਈ ਬਣੇ ਸਨ ਤਾਂ ਕਿ 40 ਹਜ਼ਾਰ ਕਰੋੜ ਰੁਪਏ ਕੇਂਦਰ ਸਰਕਾਰ ਨੂੰ ਟਰਾਂਸਫ਼ਰ ਕੀਤੇ ਜਾ ਸਕਣ। ਐਨਡੀਟੀਵੀ ਦੀ ਇਕ ਖ਼ਬਰ ਦੇ ਮੁਤਾਬਿਕ ਅਨੰਤ ਹੇਗੜੇ ਨੇ ਦਾਅਵਾ ਕੀਤਾ ਹੈ ਕਿ ਦੇਵੇਂਦਰ ਫੜਨਵੀਸ ਨੇ ਜਿਸ ਤਰਾਂ ਰਾਤ ਨੂੰ ਅਜੀਤ ਪਵਾਰ ਦੀ ਸਹਿਮਤੀ ਲੈ ਕੇ ਸਵੇਰੇ ਸਰਕਾਰ ਬਣਾਈ ਸੀ ਉਸ ਪਿੱਛੇ 40 ਹਜ਼ਾਰ ਕਰੋੜ ਰੁਪਏ ਸਨ।
ਹੇਗੜੇ ਨੇ ਕਿਹਾ ਕਿ ਫੜਨਵੀਸ ਨੇ ਮਹਾਰਾਸ਼ਟਰ ਸੂਬੇ ਦੇ ਖ਼ਜ਼ਾਨੇ ਚੋਂ 40 ਹਜ਼ਾਰ ਕਰੋੜ ਰੁਪਏ ਕਢਵਾ ਕੇ ਸੈਂਟਰ ਸਰਕਾਰ ਨੂੰ ਦੇ ਦਿੱਤੇ। ਉਨ੍ਹਾਂ ਕਿਹਾ ਕਿ ਫੜਨਵੀਸ 80 ਘੰਟੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹੇ ਤੇ ਇਸੇ ਦੌਰਾਨ ਹੀ ਉਨ੍ਹਾਂ ਨੇ ਇਹ ਕੰਮ ਕੀਤਾ। ਉਨ੍ਹਾਂ ਕਿਹਾ ਕਿ ਇਹ ਪੈਸਾ ਸੈਂਟਰ ਸਰਕਾਰ ਦਾ ਸੀ ਜੇਕਰ ਕਾਂਗਰਸ, ਐਨਸੀਪੀ ਤੇ ਸ਼ਿਵ ਸੇਨਾ ਸੱਤਾ ਚ ਆ ਜਾਂਦੇ ਤਾਂ ਇਸ ਪੈਸੇ ਦਾ ਗ਼ਲਤ ਵਰਤੋਂ ਕੀਤੀ ਜਾ ਸਕਦੀ ਸੀ ਇਸ ਲਈ ਬਹੁਮਤ ਨਾ ਹੋਣ ਦੇ ਬਾਵਜੂਦ ਮਹਾਰਾਸ਼ਟਰ ਵਿੱਚ ਫੜਨਵੀਸ ਨੇ ਇਹ ਡਰਾਮਾ ਕੀਤਾ।
ਹਾਲਾਂਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਨੰਤ ਹੇਗੜੇ ਦੇ ਇਸ ਦਾਅਵੇ ਨੂੰ ਸਿਰੇ ਤੋਂ ਨਕਾਰ ਚੁੱਕੇ ਹਨ, ਉਨ੍ਹਾਂ ਕਿਹਾ ਹੈ ਕਿ " ਮੈ ਅਨੰਤ ਹੇਗੜੇ ਦਾ ਬਿਆਨ ਨਹੀਂਂ ਸੁਣਿਆਂ ਪਰ ਮੀਡੀਆ ਦੇ ਰਾਹੀਂ ਪਤਾ ਲੱਗਿਆ ਹੈ, ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਇਕ ਨਵਾਂ ਪੈਸਾ ਵੀ ਕੇਂਦਰ ਸਰਕਾਰ ਨੂੰ ਨਹੀਂ ਦਿੱਤਾ ਤੇ ਉਹ ਇਸ ਗੱਲ ਨੂੰ ਸਿਰੇ ਤੋਂ ਖ਼ਾਰਜ ਕਰਦੇ ਹਨ"।