← ਪਿਛੇ ਪਰਤੋ
ਡਿਪਟੀ ਕਮਿਸ਼ਨਰ ਡਾ ਸੁਮੀਤ ਜਾਰੰਗਲ ਵਲੋਂ ਪਿੰਡ ਦੜੋਲੀ ਤੋ ਸੁਰੂ ਕੀਤਾ ਜਾ ਰਿਹਾ ਨਿਵੇਕਲਾ ਉਪਰਾਲਾ
ਨੰਗਲ 05 ਦਸੰਬਰ,2019: ਡਿਪਟੀ ਕਮਿਸ਼ਨਰ ਰੂਪਨਗਰ ਡਾ ਸੁਮੀਤ ਜਾਰੰਗਲ ਆਈ ਏ ਐਸ ਨੇ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਦੀਆਂ ਸਮੱਸਿਆਵਾਂ/ਮੁਸ਼ਕਿਲਾਂ ਨੂੰ ਨੇੜੇ ਤੋ ਜਾਣੂ ਹੋ ਕੇ ਉਨਾ ਦਾ ਸਮੇ ਸਿਰ ਨਿਪਟਾਰਾ ਕਰਨ ਲਈ ਰਾਤਰੀ ਸਭਾ ਦੇ ਅਯੋਜਨ ਕਰਨ ਦਾ ਫੈਸਲਾ ਕੀਤਾ ਹੈ।06 ਦਸੰਬਰ ਨੂੰ ਸ਼ਾਮ 5.30 ਵਜੇ ਜਿਲ੍ਹੇ ਦੇ ਉਪ ਮੰਡਲ ਨੰਗਲ ਦੇ ਪਿੰਡ ਦਰੋਲੀ ਅਪੱਰ ਵਿੱਚ ਰਾਤਰੀ ਸਭਾ ਕੀਤੀ ਜਾਵੇਗੀ ਜਿਸ ਵਿੱਚ ਜਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਹੋਣਗੇ। ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ ਡੀ ਐਮ ਨੰਗਲ ਮੈਡਮ ਕਨੂ ਗਰਗ ਪੀ ਸੀ ਐਸ ਨੇ ਦੱਸਿਆ ਕਿ ਆਮ ਲੋਕਾਂ ਦੀਆਂ ਛੋਟੀਆਂ ਛੋਟੀਆਂ ਮੁਸ਼ਕਿਲਾਂ ਕਈ ਵਾਰ ਸਰਕਾਰੀ ਵਿਭਾਗਾਂ ਦੇ ਦਫਤਰਾਂ ਤੱਕ ਨਾ ਪਹੁੰਚ ਕਰਨ ਕਾਰਨ ਲੰਮੇ ਸਮੇਂ ਤੱਕ ਹੱਲ ਨਹੀਂ ਹੁੰਦੀਆਂ। ਇਸ ਬੇਲੋੜੀ ਦੇਰੀ ਨੂੰ ਦੂਰ ਕਰਕੇ ਲੋਕਾਂ ਨੂੰ ਰਾਹਤ ਦੇਣ ਲਈ ਪ੍ਰਸਾਸ਼ਨ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਪਿੰਡਾਂ ਵਿੱਚ ਜਾ ਕੇ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਸੁਰੂਆਤ ਵਜੋਂ ਇਸ ਸਭਾ ਦਾ ਅਯੋਜਨ ਕੀਤਾ ਹੈ।ਜਿਸ ਵਿੱਚ ਸਾਰੇ ਵਿਭਾਗਾ ਦੇ ਅਧਿਕਾਰੀਆਂ ਨੂੰ ਹਾਜ਼ਰ ਹੋਣ ਦੇ ਅਦੇਸ਼ ਦਿੱਤੇ ਗਏ ਹਨ।ਅੱਜ 6 ਦਸੰਬਰ ਨੂੰ ਸ਼ਾਮ 5:30 ਵਜੇ ਨੰਗਲ ਦੇ ਪਿੰਡ ਦਰੋਲੀ ਵਿਚ ਡਿਪਟੀ ਕਮਿਸ਼ਨਰ ਡਾ.ਸੁਮੀਤ ਜਾਰੰਗਲ ਅਤੇ ਹੋਰ ਅਧਿਕਾਰੀ ਇਸ ਨਿਵੇਕਲੀ ਰਾਤਰੀ ਸਭਾ ਵਿਚ ਸ਼ਾਮਿਲ ਹੋਣ ਲਈ ਪੁੱਜ ਰਹੇ ਹਨ।ਇਸ ਤੋ ਪਹਿਲਾ ਉਪ ਮੰਡਲ ਦੇ ਅਧਿਕਾਰੀ ਇਸ ਪਿੰਡ ਵਿਚ ਜਾ ਕੇ ਸਿਸ਼ੂ ਮਾਡਲ ਸਕੂਲ ਦਰੋਲੀ ਦਾ ਦੌਰਾ ਕਰਕੇ ਇਥੇ ਹੋਣ ਵਾਲੀ ਸਭਾ ਦੇ ਪ੍ਰਬੰਧਾ ਦਾ ਜਾਇਜਾ ਲੈ ਚੁੱਕੇ ਹਨ। ਉਨਾ ਵਲੋ ਪਿੰਡ ਦੇ ਸਰਪੰਚ ਪਿਆਰਾ ਸਿੰਘ ਅਤੇ ਹੋਰ ਪੰਚਾਇਤ ਮੈਬਰਾ ਅਤੇ ਪਤਵੰਤੇ ਨਾਗਰਿਕਾ ਨਾਲ ਮੀਟਿੰਗ ਕਰਕੇ ਵੱਧ ਤੋ ਵੱਧ ਲੋਕਾ ਨੁੰ ਇਸ ਮੋਕੇ ਦਾ ਲਾਭ ਉਠਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
Total Responses : 939