ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 05 ਦਸੰਬਰ 2019: ਚੀਫ ਖਾਲਸਾ ਦੀਵਾਨ ਵੱਲੋਂ ਸਹਿਤਕਾਰ, ਆਧੁਨਿਕ ਕਵਿਤਾ ਦੇ ਪਿਤਾਮਾ ਕਵੀ ਅਤੇ ਚਿੰਤਕ ਭਾਈ ਵੀਰ ਸਿੰਘ ਦੇ ਜਨਮ ਦਿਨ ਮੌਕੇ ਕਰਵਾਏ ਸਮਾਗਮ ਮੌਕੇ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਸਹਿਕਾਰਤਾ ਅਤੇ ਜੇਲ• ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਵੱਲੋਂ ਭਾਈ ਵੀਰ ਸਿੰਘ ਦਾ ਨਾਮ ਭਾਰਤ ਰਤਨ ਲਈ ਭੇਜਣ ਵਾਸਤੇ ਕੀਤੀ ਮੰਗ ਉਤੇ ਬੋਲਦੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਨਾਂ ਦਾ ਨਾਮ ਉਕਤ ਵਕਾਰੀ ਐਵਾਰਡ ਲਈ ਭੇਜੇਗੀ।। ਉਨਾਂ ਕਿਹਾ ਕਿ ਮੈਂ ਖ਼ੁਦ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਨਾਲ ਵਿਚਾਰਾਂਗਾ। ਉਨਾਂ ਕਿਹਾ ਕਿ ਅਫਸੋਸ ਵਾਲੀ ਗੱਲ ਹੈ ਕਿ ਭਾਈ ਵੀਰ ਸਿੰਘ ਨੂੰ ਉਹ ਮਾਣ-ਸਤਿਕਾਰ ਕੌਮ ਅਤੇ ਸਰਕਾਰਾਂ ਵੱਲੋਂ ਨਹੀਂ ਦਿੱਤਾ ਗਿਆ, ਜਿਸਦੇ ਕਿ ਉਹ ਹੱਕਦਾਰ ਸਨ।।
ਉਨਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਦੇ ਝੰਡਾ ਬਰਦਾਰ ਰਹੇ ਭਾਈ ਵੀਰ ਸਿੰਘ ਦਾ ਅਸਲ ਸਨਮਾਨ ਇਹੀ ਹੈ ਕਿ ਆਪਾਂ ਸਾਰੇ ਉਨਾਂ ਦੁਆਰਾ ਰਚੇ ਸਾਹਿਤ ਨੂੰ ਪੜ•ੀਏ ਅਤੇ ਜਿੰਨਾ ਹਲਾਤਾਂ ਵਿਚ ਉਨਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਉਚਾ ਚੁੱਕਣ ਲਈ ਯਤਨ ਕੀਤਾ, ਉਸ ਲੋੜ ਨੂੰ ਅੱਜ ਸਮਝਦੇ ਹੋਈਏ ਦੇਸ਼ ਤੇ ਕੌਮ ਲਈ ਆਪਣਾ ਯੋਗਦਾਨ ਪਾਈਏ। ਉਨਾਂ ਸਮਾਗਮ ਵਿਚ ਬੈਠੇ ਸਕੂਲ ਮੁਖੀਆਂ, ਵਿਦਵਾਨਾਂ ਤੇ ਅਧਿਆਪਕਾਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਪੰਜਾਬ ਦਾ ਭਵਿੱਖ ਬਨਾਉਣ ਲਈ ਤਹਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ ਅਤੇ ਤੁਸੀਂ ਹੀ ਮੁੜ ਭਾਈ ਵੀਰ ਸਿੰਘ ਜਿਹੇ ਵਿਦਵਾਨ ਤੇ ਭਗਤ ਸਿੰਘ ਵਰਗੇ ਸੂਰਮੇ ਪੈਦਾ ਕਰ ਸਕਦੇ ਹੋ।।
ਉਨਾਂ ਕਿਹਾ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਹੈ, ਖੁਸ਼ੀ ਹੈ ਕਿ ਉਨਾਂ ਦਾ ਸੰਦੇਸ਼ ਘਰ-ਘਰ ਪੁੱਜਾ ਹੈ, ਪਰ ਲੋੜ ਹੈ ਕਿ ਅਸੀਂ ਉਨਾਂ ਦੇ ਸੰਦੇਸ਼ ਕਿਰਤ ਕਰੋ ਅਤੇ ਵੰਡ ਛਕੋ ਦੇ ਸਿਧਾਂਤ ਨੂੰ ਨਿੱਜੀ ਜਿੰਦਗੀ ਵਿਚ ਲਾਗੂ ਕਰੀਏ।। ਉਨਾਂ ਕਿਹਾ ਕਿ ਉਹ ਜਾਗਰੂਕ, ਸੱਚੀ ਅਤੇ ਸੁੱਚੀ ਰੂਹ ਸਨ, ਜਿੰਨਾ ਨੇ ਪੰਥ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੇਵਲ ਸਾਹਿਤ ਰਚਨਾ ਹੀ ਨਹੀਂ ਕੀਤੀ, ਬਲਕਿ ਪੰਜਾਬੀ ਦੇ ਪ੍ਰਚਾਰ ਲਈ ਪੰਜਾਬੀ ਪ੍ਰੈਸ ਲਗਾਈ, ਸਕੂਲ, ਕਾਲਜ ਅਤੇ ਬੈਂਕ ਤੱਕ ਖੋਲੇ।। ਉਨਾਂ ਚੀਫ ਖਾਲਸਾ ਦੀਵਾਨ ਵੱਲੋਂ ਕੀਤੇ ਇਸ ਉਪਰਾਲੇ ਦੀ ਸਰਾਹਨਾ ਕਰਦੇ ਹੋਏ ਆਪਣੇ ਅਖਿਤਆਰੀ ਕੋਟੇ ਵਿਚੋਂ ਦੀਵਾਨ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।।
ਇਸ ਮੌਕੇ ਬੋਲਦੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਨੇ ਭਾਈ ਵੀਰ ਸਿੰਘ ਨੂੰ ਯਾਦ ਕਰਦੇ ਕਿਹਾ ਕਿ ਸਿੱਖ ਕੌਮ ਦੇ ਜਿਹੋ-ਜਿਹੇ ਹਾਲਾਤ ਉਸ ਵਕਤ ਸਨ, ਵੈਸੇ ਹੀ ਹੁਣ ਹਨ ਅਤੇ ਲੋੜ ਹੈ ਕਿ ਸਿੰਘ ਸਭਾ ਲਹਿਰ ਨੂੰ ਦੁਬਾਰਾ ਸਰਗਰਮ ਕੀਤਾ ਜਾਵੇ। ਉਨਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਲਈ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪਾਏ ਯੋਗਦਾਨ ਦੀ ਸਰਾਹਨਾ ਕੀਤੀ ਅਤੇ ਸੱਚ ਉਤੇ ਪਹਿਰਾ ਦੇਣ ਲਈ ਸ. ਰੰਧਾਵਾ ਦਾ ਧੰਨਵਾਦ ਵੀ ਕੀਤਾ।। ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਸ.ਐਸ ਪੀ ਸਿੰਘ ਨੇ ਵੀ ਭਾਈ ਵੀਰ ਸਿੰਘ ਦੀ ਸਾਹਿਤਕ ਦੇਣ ਨੂੰ ਚੇਤੇ ਕਰਦੇ ਉਨਾਂ ਵੱਲੋਂ ਜਗਾਈ ਜੋਤ ਨੂੰ ਜੱਗਦੇ ਰੱਖਣ ਲਈ ਸਾਰੀਆਂ ਧਿਰਾਂ ਨੂੰ ਸਰਗਰਮ ਹੋਣ ਦਾ ਸੱਦਾ ਦਿੱਤਾ। ਦੀਵਾਨ ਦੇ ਪ੍ਰਧਾਨ ਸ. ਨਿਰਮਲ ਸਿੰਘ ਨੇ ਇਸ ਮੌਕੇ ਸਾਰਿਆਂ ਦਾ ਧੰਨਵਾਦ ਕਰਦੇ ਡੇਰਾ ਬਾਬਾ ਨਾਨਕ ਵਿਚ ਚੀਫ ਖਾਲਸਾ ਦੀਵਾਨ ਵੱਲੋਂ ਅਤਿ ਆਧੁਨਿਕ ਸਕੂਲ ਖੋਲ•ਣ ਦਾ ਐਲਾਨ ਵੀ ਜੈਕਾਰਿਆਂ ਦੀ ਗੂੰਜ ਵਿਚ ਕੀਤਾ।। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਬਕਾ ਮਤੰਰੀ ਸ. ਸ਼ਵਿੰਦਰ ਸਿੰਘ ਕੱਥੂਨੰਗਲ, ਦਿਹਾਤੀ ਕਾਂਗਰਸ ਦੇ ਪ੍ਰਧਾਨ ਸ. ਭਗਵੰਤਪਾਲ ਸਿੰਘ ਸੱਚਰ, ਵੇਰਕਾ ਦੇ ਜੀ ਐਮ ਸ. ਹਰਜਿੰਦਰ ਸਿੰਘ ਮਰਹਾਣਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।