ਗੁਰਨਾਮ ਸਿੱਧੂ
ਫਿਰੋਜ਼ਪੁਰ ,6 ਦਸੰਬਰ 2019 : ਸਰਕਾਰੀ ਪ੍ਰਾਇਮਰੀ ਸਕੂਲ ਬੰਡਾਲਾ ਬਲਾਕ ਫਿਰੋਜ਼ਪੁਰ-2 ਵਿਚ ਸਮਾਈਲ ਕੇਅਰ ਸੰਸਥਾ ਦੇ ਮੁੱਖੀ ਸ਼੍ਰੀਮਤੀ ਮਨਦੀਪ ਕੌਰ ਸਿੱਧੂ ਟਾਂਗਰਾ ਵੱਲੋਂ ਜ਼ਰੂਰਤਮੰਦ ਬੱਚਿਆਂ ਨੂੰ ਬੂਟ, ਸਟੇਸ਼ਨਰੀ ਅਤੇ ਸਕੂਲ ਬੈਗ ਵੰਡੇ ਗਏ। ਮਨਦੀਪ ਕੌਰ ਸਿੱਧੂ ਵੱਲੋਂ ਬਹੁਤ ਸਾਰੇ ਸਕੂਲ ਵਿਚ ਬੱਚਿਆਂ ਨੂੰ ਜ਼ਰੂਰੀ ਸਮਾਨ ਦਿੱਤਾ ਜਾਂਦਾ ਹੈ। ਇਸ ਮੌਕੇ ਬੀਪੀਈਓ ਫਿਰੋਜ਼ਪੁਰ-2 ਸ਼੍ਰੀਮਤੀ ਨਿਰਮਲ ਕਾਂਤਾ, ਸਰਪੰਚ ਹਰਦੇਵ ਸਿੰਘ, ਸੈਂਟਰ ਹੈੱਡ ਟੀਚਰ ਕੰਵਲਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਪੰਚਾਇਤ ਮੈਂਬਰ ਅੰਗਰੇਜ਼ ਸਿੰਘ, ਦਰਸ਼ਨ ਸਿੰਘ ਕੁਲਵੰਤ ਸਿੰਘ, ਜਗਦੀਪ ਘਈ, ਜਸਪ੍ਰੀਤ ਪੂਰੀ ਅਤੇ ਸਕੂਲ ਮੁੱਖੀ ਸਤਵਿੰਦਰ ਸਿੰਘ ਅਤੇ ਮੈਡਮ ਮਨਦੀਪ ਕੌਰ ਸਿੱਧੂ ਟਾਂਗਰਾ ਦਾ ਧੰਨਵਾਦ ਕੀਤਾ।