← ਪਿਛੇ ਪਰਤੋ
ਚੰਡੀਗੜ੍ਹ 9 ਦਸੰਬਰ 2019 : ਪੰਜਾਬ ਦੇ ਫੂਡ ਐਂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਵਿਜੈ ਕਾਲੜਾ ਤੇ ਅਮਰਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਆੜ੍ਹਤੀ ਐਸੋਸੀਏਸ਼ਨ ਨਾਲ਼ ਅੱਜ ਸੋਮਵਾਰ ਨੂੰ ਤਸੱਲੀਬਖ਼ਸ਼ ਮੁਲਾਕਾਤ ਕੀਤੀ। ਆੜ੍ਹਤੀ ਐਸੋਸੀਏਸ਼ਨ ਦੀ ਮੰਗ ਸੀ ਕਿ ਸਰਕਾਰ ਨੇ ਆੜ੍ਹਤੀਆਂ ਦੀ ਕਮਿਸ਼ਨ ਅਤੇ ਲੇਬਰ ਟਰਾਂਸਪੋਰਟ ਆਦਿ ਅਦਾਇਗੀ ਨਹੀਂ ਕੀਤੀ। ਇਸ ਮੌਕੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਆੜ੍ਹਤੀਆਂ ਨਾਲ਼ ਗੱਲ ਬਾਤ ਕਰਨ ਤੋਂ ਬਾਅਦ ਲੇਬਰ ਤੇ ਟਰਾਂਸਪੋਰਟ ਦੀ ਅਦਾਇਗੀ ਜਲਦੀ ਕਰਨ ਦੇ ਹੁਕਮ ਸਾਰੀਆਂ ਖ਼ਰੀਦ ਏਜੰਸੀਆਂ ਦੇ ਡੀਐਮ ਤੇ ਡੀਐਫਐਸਸੀ ਨੂੰ ਜਾਰੀ ਕਰ ਦਿੱਤੇ ਅਤੇ ਨਾਲ਼ ਹੀ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਆੜ੍ਹਤੀ ਆਪਣੀ ਬਣਦੀ ਕਮਿਸ਼ਨ ਲੈਣ ਲਈ ਪੀਐਫਐਮਐੱਸ ਪੋਰਟਲ ਤੇ ਸਾਰੀ ਜਾਣਕਾਰੀ ਅੱਪਲੋਡ ਕਰਨ ਜਿਸ ਤੋਂ ਬਾਅਦ ਹੀ ਆੜ੍ਹਤੀਆਂ ਦੀ ਬਣਦੀ ਕਮਿਸ਼ਨ ਜਾਰੀ ਕੀਤੀ ਜਾਵੇਗੀ।
Total Responses : 936