← ਪਿਛੇ ਪਰਤੋ
ਮੁਹਾਲੀ ਦਾ ਨੌਜਵਾਨ ਫੋਰਬਸ 30 ਅੰਡਰ 30 ਸੂਚੀ 'ਚ ਹੋਇਆ ਸ਼ਾਮਲ ਚੰਡੀਗੜ੍ਹ , 12 ਦਸੰਬਰ, 2019 : ਮੁਹਾਲੀ ਵਿਖੇ ਸਟਾਰਟਅਪ ਸ਼ੁਰੂ ਕਰਨ ਵਾਲੇ ਨੌਵਜਾਨ ਨੂੰ ਫੋਰਬਸ 30 ਅੰਡਰ 30 ਸੂਚੀ ਵਿਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਸਿਮਰਪ੍ਰੀਤ ਸਿੰਘ ਨੇ ਹਰਟੇਕ ਸੋਲਰ ਐਂਡ ਹਰਟੇਕ ਇੰਡੀਆ ਨਾਂ ਦਾ ਸਟਾਰਟਅਪ ਸ਼ੁਰੂ ਕੀਤਾ ਸੀ। ਉਹ ਸੌਰ ਊਰਜਾ ਦੇ ਖੇਤਰ ਵਿਚ ਕੰਮ ਕਰਦਾ ਹੈ। ਸਿਮਰਪ੍ਰੀਤ ਦਾ ਮਿਸ਼ਨ ਭਾਰਤ ਵਿਚ ਸਾਫ ਸੁਥਰੀ ਤੇ ਕਿਫਾਇਤੀ ਊਰਜਾ ਮੁਹੱਈਆ ਕਰਵਾਉਣਾ ਹੈ। ਉਸਦੀ ਕੰਪਨੀ ਭਾਰਤ ਦੀਆਂ ਚੋਟੀ ਦੀਆਂ 10 ਸੋਲਰ ਇੰਟਾਸਲਰ ਕੰਪਨੀਆਂ ਵਿਚ ਸ਼ਾਮਲ ਹੈ। ਉਸ ਵੱਲੋਂ ਤਿਆਰ ਸੋਲਰ ਕਿੱਟ ਦਾ ਡਿਜ਼ਾਈਨ ਇਸ ਤਰੀਕੇ ਦਾ ਹੈ ਜਿਸ ਨਾਲ ਮੇਨਟੀਨੈਂਸ ਲਾਗਤ ਘਟਦੀ ਹੈ। ਹਰਟੇਕ ਸੋਲਰ ਨੇ ਹਾਲ ਹੀ ਵਿਚ ਮੋਬਾਈਲ ਸੋਲਰ ਵੈਨ ਦੇ ਨਾਲ ਪਲੱਗ ਐਂਡ ਪਲੇਅ ਸੋਲਰ ਕਿੱਟ ਲਾਂਚ ਕੀਤੀ ਹੈ ਜਿਸਦਾ ਮਕਸਦ ਦਿਹਾਤੀ ਖੇਤਰਾਂ ਵਿਚ ਲਗਾਤਾਰ ਸਸਤੀ ਬਿਜਲੀ ਪ੍ਰਦਾਨ ਕਰਨਾ ਹੈ। ਇਹਨਾਂ ਪ੍ਰਾਪਤੀਆਂ ਦੀ ਬਦੌਲਤ ਉਸਦਾ ਨਾਂ ਫੋਰਬਸ 30 ਅੰਡਰ 30-ਇੰਡਸਟਰੀ, ਮੈਨਯੂਫੈਕਚਰਿੰਗ ਐਂਡ ਐਨਰਜੀ 2019 ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।
Total Responses : 939