ਗੁਰਨਾਮ ਸਿੱਧੂ
ਫਿਰੋਜ਼ਪੁਰ 12 ਦਸੰਬਰ 2019 : ਬੀਤੇ ਦਿਨ ਰਿਟਾਇਰਡ ਟੀਚਰਜ਼ ਅਤੇ ਹੋਰ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫਿਰੋਜ਼ਪੁਰ ਦੀ ਕਾਰਜਕਾਰੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਪੂਰਨ ਸਿੰਘ ਸੇਠੀ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ, ਫਿਰੋਜ਼ਪੁਰ ਸ਼ਹਿਰ ਵਿਖੇ ਹੋਈ। ਜਿਸ ਵਿਚ ਐਸੋਸੀਏਸ਼ਨ ਦੇ ਸਰਪ੍ਰਸਤ ਜਸਵੰਤ ਸਿੰਘ ਕੈਲਵੀ, ਸੁਰਿੰਦਰ ਕੁਮਾਰ ਸ਼ਰਮਾ, ਸਟੇਟ ਬਾਡੀ ਉਪ ਪ੍ਰਧਾਨ ਕ੍ਰਿਸ਼ਨ ਕੁਮਾਰ ਜੈਦਕਾ, ਉਪ ਪਧਾਨ ਪਰੇਮ ਨਾਥ ਸੇਠੀ, ਜਨਰਲ ਸਕੱਤਰ ਰਮੇਸ਼ ਕੁਮਾਰ ਗਰੋਵਰ, ਜਾਇੰਟ ਸਕੱਤਰ ਸਤ ਮੋਹਨ ਸਿੰਗਲਾ, ਦੀਵਾਨ ਚੰਦ ਸੁਖੀਜਾ ਪ੍ਰਬੰਧਕੀ ਸਕੱਤਰ ਬਲਵਿੰਦਰ ਪਾਲ ਸ਼ਰਮਾ ਅਤੇ ਹੋਰ ਮੈਂਬਰ ਹਾਜਰ ਹੋਏ। ਮੀਟਿੰਗ ਦੌਰਾਨ ਪੈਨਸ਼ਨਰ ਦਿਵਸ ਸਲਾਨਾ ਸਮਾਗਮ ਮਨਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਮੇਸ਼ ਗਰੋਵਰ ਨੇ ਦੱਸਿਆ ਕਿ ਪੈਨਸ਼ਨਰ ਦਿਵਸ 15 ਦਸੰਬਰ ਐਤਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਚੁੰਗੀ ਖਾਨਾ ਰੋਡ ਫਿਰੋਜ਼ਪੁਰ ਸ਼ਹਿਰ ਵਿਖੇ ਸਵੇਰੇ 11 ਵਜੇ ਮਨਾਇਆ ਜਾਵੇਗਾ। ਸਮਾਗਮ ਦੇ ਮੁੱਖ ਮਹਿਮਾਨ ਸੇਠ ਮੁਲਖ ਰਾਜ ਸੇਤੀਆ (ਦੇਹਰਾਦੂਨ) ਹੋਣਗੇ ਜਦਕਿ ਸਮਾਗਮ ਦੀ ਪ੍ਰਧਾਨਗੀ ਪੈਨਸ਼ਨਰ ਸੰਸਥਾ ਦੇ ਪ੍ਰਧਾਨ ਪੂਰਨ ਸਿੰਘ ਸੇਠੀ ਕਰਨਗੇ। ਇਸ ਮੌਕੇ ਅਪਣੇ ਜੀਵਨ ਦੇ 80 ਬਸੰਤ ਮਾਣ ਚੁੱਕੇ 6 ਦੇ ਕਰੀਬ ਪੈਨਸ਼ਨਰਾਂ ਨੂੰ ਸੀਨੀਅਰ ਪੈਨਸ਼ਨਰ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।