← ਪਿਛੇ ਪਰਤੋ
ਫਾਸਟ ਟੈਗ 15 ਦਸੰਬਰ ਤੋਂ ਹੋਇਆ ਲਾਜ਼ਮੀ ਪਰ ਵੱਡੇ ਟੌਲਜ਼ ਤੇ ਮਿਲੇਗੀ ਇੱਕ ਮਹੀਨੇ ਲਈ ਅੰਸ਼ਕ ਢਿੱਲ ਚੰਡੀਗੜ੍ਹ , 15 ਦਸੰਬਰ , 2019 : ਮੁਲਕ ਭਰ 'ਚ ਸੜਕਾਂ ' ਨੈਸ਼ਨਲ ਹਾਈਵੇ ਅਥਾਰਟੀ ਦੇ ਲਈ ਗਏ ਟੋਲਜ਼ ਤੇ ਅੱਜ ਭਾਵ 15 ਦਸੰਬਰ ਤੋਂ ਫਾਸਟ ਟੈਗ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਗਈ ਹੈ ਪਰ 4 ਲੇਨ ਤੋਂ ਵੱਧ ਲੇਨਜ਼ ਵਾਲੇ ਵੱਡੇ ਟੌਲਜ਼ ਤੇ ਅਜੇ ਵੀ ਇਸ ਮਾਮਲੇ 'ਚ ਮੋਟਰ ਗੱਡੀਆਂ ਵਾਲਿਆਂ ਨੂੰ ਇਕ ਮਹੀਨੇ ਲਈ ਕੁਝ ਰਾਹਤ ਦਿੱਤੀ ਗਈ ਹੈ .ਭਾਰਤ ਸਰਕਾਰ ਦੇ ਰੋਡ ਟਰਾਂਸਪੋਰਟ ਤੇ ਹਾਈਵੇ ਮੰਤਰਾਲੇ ਨੇ ਇਹ ਨਿਰਣਾ ਲਿਆ ਹੈ ਕਿ 4 ਤੋਂ ਵੱਧ ਲੇਨ ਵਾਲੇ ਟੌਲਜ਼ ਤੇ 25 ਫ਼ੀ ਸਦੀ ਹਾਈਬ੍ਰਿਡ ਲੇਨਜ਼ 15 ਜਨਵਰੀ ਤੱਕ ਚਾਲੂ ਰੱਖੇ ਜਾਣਗੇ ਜਿਨ੍ਹਾਂ ਰਹਿਣ ਫਾਸਟ ਟੈਗ ਵਾਲੇ ਅਤੇ ਬਿਨਾਂ ਫਾਸਟ ਟੈਗ ਵਾਲੇ ਚਾਲਕ ਵੀ ਗੁਜ਼ਰ ਸਕਣਗੇ ਅਤੇ ਉਨ੍ਹਾਂ ਨੂੰ ਦੁੱਗਣਾ ਟੌਲ ਨਹੀਂ ਦੇਣਾ ਪਵੇਗਾ . ਇਹ ਜਾਣਕਾਰੀ ਦਿੰਦੇ ਹੋਏ ਅਥਾਰਟੀ ਦੇ ਚੇਅਰਮੈਨ ਡਾਕਟਰ ਸੁਖਬੀਰ ਸਿੰਘ ਸੰਧੂ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਇਹ ਨਿਰਣਾ ਉਨ੍ਹਾਂ ਲੋਕਾਂ ਦੀ ਦਿੱਕਤ ਨੂੰ ਮੁੱਖ ਰੱਖਦੇ ਹੋਏ ਲਿਆ ਗਿਆ ਹੈ ਜਿਨ੍ਹਾਂ ਨੂੰ ਅਜੇ ਤੱਕ ਫਾਸਟ ਟੈਗ ਨਹੀਂ ਮਿਲ ਸਕੇ . ਸਰਕਾਰ ਵੱਲੋਂ ਅਥਾਰਟੀ ਨੂੰ ਭੇਜੇ ਗਏ ਹੁਕਮ ਵਿਚ ਇਹ ਵੀ ਕਿਹਾ ਗਿਆ ਹੈ ਇਸ ਵਕਤੀ ਅਤੇ ਸਮਾਂਬੱਧ ਰਿਆਇਤ ਨੂੰ ਲਾਗੂ ਕਰਨ ਲਈ ਲੋੜ ਮੁਤਾਬਿਕ ਅਰਜ਼ੀ ਹਾਈਬ੍ਰਿਡ ਲੇਨ ਬਣਾਏ ਜਾਣ ਪਰ 75 ਫ਼ੀ ਸਦੀ ਲੇਨਜ਼ ਨੂੰ ਫਾਸਟ ਟੈਗ ਲੇਨਜ਼ ਕਰਨਾ ਲਾਜ਼ਮੀ ਹੋਵੇਗਾ .
Total Responses : 971