← ਪਿਛੇ ਪਰਤੋ
ਹਰੀਸ਼ ਕਾਲੜਾ ਸ੍ਰੀ ਅਨੰਦਪੁਰ ਸਾਹਿਬ ,19 ਜਨਵਰੀ 2020:ਮਾਨਵਤਾ ਦੇ ਕਲਿਆਣ ਅਤੇ ਲੋੜਵੰਦਾਂ ਦੀ ਭਲਾਈ ਲਈ ਸੰਤ ਨਿਰੰਕਾਰੀ ਮਿਸ਼ਨ ਸਦਾ ਹੀ ਸ਼ਲਾਘਾਯੋਗ ਉਪਰਾਲੇ ਕਰਦਾ ਆ ਰਿਹਾ ਹੈ। ਨਿਰੰਕਾਰੀ ਬਾਬਾ ਹਰਦੇਵ ਸਿੰਘ ਵਲੋਂ ਸਵੈਂ ਖੂਨਦਾਨ ਕਰਕੇ ਦਰਸਾਏ ਇਸ ਮਾਰਗ ਤੇ ਚਲਦੇ ਹੋਏ ਇਸ ਸੰਗਠਨ ਵਲੋ ਖੂਨਦਾਨ ਦੇ ਕੀਤੇ ਉਪਰਾਲੇ ਲੋਕ ਭਲਾਈ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਵਲੋ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਲਗਾਏ ਪਹਿਲੇ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੋਕੇ ਕੀਤਾ। ਇਸ ਕੇੈਂਪ ਵਿਚ ਸੰਸਥਾ ਦੇ 21 ਮਹਿਲਾ ਮੈਬਰਾ ਸਮੇਤ 109 ਮੈਬਰਾ ਨੇ ਖੁਨਦਾਨ ਕੀਤਾ । ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਮੋਜੂਦਾ ਸਮੇਂ ਵਿੱਚ ਖੂਨਦਾਨ ਮਾਨਵਤਾ ਦੀ ਭਲਾਈ ਦਾ ਕੰਮ ਹੈ ਕਿਉਕਿ ਜਦੋਂ ਲੋੜਵੰਦਾ ਤੱਕ ਇਹ ਪਹੁੰਚਦਾ ਹੈ ਤਾਂ ਜੀਵਨ ਰੱਖਿਅਕ ਬਣ ਜਾਂਦਾ ਹੈ।ਉਨਾਂ ਕਿਹਾ ਕਿ ਮੋਜੂਦਾ ਸਮੇ ਵਿਚ ਇਸ ਸੰਸਥਾ ਨੇ ਇਸ ਮੁਹਿੰਮ ਨੁੰ ਹੋਰ ਅੱਗੇ ਵਧਾ ਕੇ ਸਮਾਜ ਵਿਚ ਨਵੀ ਸੇਧ ਦੇਣ ਦਾ ਉਪਰਾਲਾ ਕੀਤਾ ਹੈ। ਉਨਾ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੁੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ। ਸਿਹਤ ਮਾਹਿਰਾਂ ਵਲੋਂ ਵੀ ਖੂਨਦਾਨ ਦੇ ਬਹੁਤ ਲਾਭ ਦੱਸੇ ਗਏ ਹਨ। ਉਨਾ ਇਸ ਸੰਸਥਾ ਦੇ ਮੈਬਰਾਂ ਦੀ ਇਸ ਉਪਰਾਲੇ ਕਰਨ ਦੀ ਸਲਾਘਾ ਕੀਤੀ । ਇਸ ਮੋਕੇ ਸੰਤ ਨਿਰੰਕਾਰੀ ਮੰਡਲ ਬ੍ਰਾਚ ਸ੍ਰੀ ਅਨੰਦਪੁਰ ਸਾਹਿਬ ਦੇ ਮੁਖੀ ਮਹਾਤਮਾ ਸੋਮ ਨਾਥ ਨੇ ਇਸ ਖੂਨਦਾਨ ਕੈਪ ਵਿਚ ਪਹੁੰਚੇ ਸਪੀਕਰ ਰਾਣਾ ਕੇ ਪੀ ਸਿੰਘ, ਖੂਨਦਾਨ ਕਰਨ ਪਹੁੰਚੇ ਸੰਗਠਨ ਦੇ ਮੈਬਰਾ ਅਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ।
Total Responses : 936