ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਜਿਸਮ ਫਰੋਸ਼ੀ ਦਾ ਧੰਦਾ ਚਲਾਉਣ ਵਾਲੇ ਗਿਰੋਹਾਂ ਦਾ ਪਰਦਾਫਾਸ਼ : ਸੁਖਵਿੰਦਰ ਸਿੰਘ
· ਅਜਨਾਲੀ ਅਤੇ ਜੱਸੜਾਂ ਵਿਖੇ ਮੁਸਕਾਨ ਤੇ ਮੁਨੀਸ਼ਾ ਦੇ ਅੱਡੇ ਤੋਂ 18 ਔਰਤਾਂ 06 ਮਰਦਾਂ ਨੂੰ ਕੀਤਾ ਕਾਬੂ
· ਮੁੱਖ ਥਾਣਾ ਅਫਸਰ ਮੰਡੀ ਗੋਬਿੰਦਗੜ੍ਹ ਇੰਸਪੈਕਟਰ ਮਹਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਕੀਤੀ ਅਚਨਚੇਤੀ ਰੇਡ
ਮੰਡੀ ਗੋਬਿੰਦਗੜ੍ਹ, 21 ਜਨਵਰੀ, 2020 :
ਮੰਡੀ ਗੋਬਿਦਗੜ੍ਹ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਦੇ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਹਰਪਾਲ ਸਿੰਘ ਐਸ.ਪੀ. (ਜਾਂਚ) ਦੀ ਨਿਗਰਾਨੀ ਹੇਠ ਮੁੱਖ ਥਾਣਾ ਅਫਸਰ ਮੰਡੀ ਗੋਬਿੰਦਗੜ੍ਹ ਇੰਸਪੈਕਟਰ ਮਹਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਥਾਣਾ ਗੋਬਿੰਦਗੜ੍ਹ ਦੇ ਇਲਾਕੇ ਵਿੱਚ ਜਿਸਮ ਫਰੋਸ਼ੀ ਦਾ ਅੱਡਾ ਚਲਾਉਣ ਵਾਲੀਆਂ ਮੁਸਕਾਨ ਤੇ ਮੁਨੀਸ਼ਾ ਦੇ ਅੱਡੇ ਤੋਂ ਰੰਗਰਲੀਆਂ ਮਨਾਉਂਦੇ ਹੋਏ 18 ਔਰਤਾਂ ਤੇ 06 ਮਰਦਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ।
ਇਹ ਜਾਣਕਾਰੀ ਡੀ.ਐਸ.ਪੀ. ਅਮਲੋਹ ਸੁਖਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।
ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਅਮਲੋਹ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਇੰਸਪੈਕਟਰ ਮਹਿੰਦਰ ਸਿੰਘ ਮੁੱਖ ਥਾਣਾ ਅਫਸਰ ਮੰਡੀ ਗੋਬਿੰਦਗੜ੍ਹ ਸਮੇਤ ਪੁਲਿਸ ਪਾਰਟੀ ਬੱਤੀਆਂ ਵਾਲਾ ਚੌਂਕ ਮੰਡੀ ਗੋਬਿੰਦਗੜ੍ਹ ਵਿਖੇ ਮਾੜੇ ਅਨਸਰਾਂ ਸਬੰਧੀ ਗਸ਼ਤ ਤੇ ਚੈਕਿੰਗ ਕਰ ਰਹੇ ਸਨ ਤਾਂ ਇੱਕ ਮੁਖ਼ਬਰ ਖਾਸ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਥਾਣਾ ਮੰਡੀ ਗੋਬਿੰਦਗੜ੍ਹ ਦੇ ਇਲਾਕੇ ਵਿੱਚ ਮੁਸਕਾਨ ਪਤਨੀ ਲਖਵੀਰ ਸਿੰਘ ਵਾਸੀ ਪੋਲਾ ਹਾਲ ਵਾਸੀ ਅਜਨਾਲੀ ਅਤੇ ਮੁਨੀਸ਼ਾ ਪਤਨੀ ਰਣਜੀਤ ਵਾਸੀ ਨੇੜੇ ਬਲੇਸ਼ਵਰ ਜੀ ਦਾ ਮੰਦਰ ਬਲੀਆ ਯੂ.ਪੀ., ਜੋ ਕਿ ਗੁਰਿੰਦਰ ਸਿੰਘ ਵਾਸੀ ਜੱਸੜ੍ਹਾਂ ਦੇ ਮਕਾਨ ਵਿੱਚ ਕਿਰਾਏ 'ਤੇ ਲੈ ਕੇ ਬਦਕਾਰੀ ਦਾ ਧੰਦਾ ਚਲਾ ਰਹੀਆਂ ਸਨ ਅਤੇ ਲੜਕੀਆਂ ਤੇ ਔਰਤਾਂ ਨੂੰ ਬੁਲਾ ਕੇ ਪੈਸੇ ਲੈ ਕੇ ਬੰਦਿਆਂ ਨਾਲ ਮਿਲਾਉਂਦੀਆਂ ਹਨ ਤੇ ਮੋਟੀ ਕਮਾਈ ਕਰ ਰਹੀਆਂ ਹਨ। ਮੁਖ਼ਬਰ ਨੇ ਇਹ ਵੀ ਦੱਸਿਆ ਕਿ ਅੱਜ ਵੀ ਇਨ੍ਹਾਂ ਦੋਵਾਂ ਨੇ ਆਪਣੇ ਮਕਾਨਾਂ ਵਿੱਚ ਬਣੇ ਕਮਰਿਆਂ ਵਿੱਚ ਔਰਤਾਂ ਅਤੇ ਵਿਅਕਤੀ ਬੁਲਾਏ ਹੋਏ ਹਨ ਜੋ ਕਿ ਅਲੱਗ-ਅਲੱਗ ਕਮਰਿਆਂ ਵਿੱਚ ਰੰਗ ਰਲੀਆਂ ਮਨਾ ਰਹੇ ਹਨ। ਜਿਸ ਨਾਲ ਸਮਾਜ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਮੁਖ਼ਬਰ ਖਾਸ ਨੇ ਇਹ ਵੀ ਇਤਲਾਹ ਦਿੱਤੀ ਕਿ ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਮੁਸਕਾਨ ਤੇ ਮੁਨੀਸ਼ਾ ਸਮੇਤ ਔਰਤਾਂ ਤੇ ਮਰਦਾਂ ਦੇ ਕਾਬੂ ਆ ਸਕਦੇ ਹਨ।
ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਿਲੀ ਇਤਲਾਹ 'ਤੇ ਇੰਸਪੈਕਟਰ ਮਹਿੰਦਰ ਸਿੰਘ ਨੇ ਉਕਤ ਕਥਿਤ ਦੋਸ਼ੀਆਂ ਖਿਲਾਫ ਮੁਕੱਦਮਾ ਨੰ: 13 ਮਿਤੀ 19-01-2020 ਨੂੰ ਧਾਰਾ 3,4,5,6 ਇੰਮੋਰਲ ਟਰੈਫਿਕ ਪਰੀਵੈਨਸ਼ਨ ਐਕਟ 1956 ਤਹਿਤ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਦਰਜ਼ ਕਰਵਾਇਆ। ਇਸ ਉਪਰੰਤ ਇੰਸਪੈਕਟਰ ਮਹਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਰੇਡ ਕੀਤੀ ਗਈ ਜਿਥੇ ਰੰਗਰਲੀਆਂ ਮਨਾ ਰਹੇ ਕਥਿਤ ਦੋਸ਼ੀ ਸ਼ਿਵਾ ਪੁਤਰ ਬਿਸ਼ਨ ਰਿਸ਼ੀ ਵਾਸੀ ਪਿੰਡ ਬੜਗਮਾ ਥਾਣਾ ਬਰਗਮਾ ਬਿਹਾਰ ਜੋ ਕਿ ਹੁਣ ਪਿੰਡ ਅਜਨਾਲੀ ਥਾਣਾ ਗੋਬਿੰਦਗੜ੍ਹ ਵਿਖੇ ਰਹਿ ਰਿਹਾ ਹੈ, ਰਾਕੇਸ਼ ਕੁਮਾਰ ਪੁੱਤਰ ਘਨ੍ਹਈਆ ਲਾਲ ਵਾਸੀ ਯੂ.ਪੀ. ਜੋ ਕਿ ਹੁਣ ਸੁਪਰ ਮਿੱਲ ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ ਦੇ ਕੁਆਰਟਰ ਵਿੱਚ ਰਹਿੰਦਾ ਹੈ, ਇਸ਼ਵਰਦਾਸ ਪੁੱਤਰ ਜੋਗਿੰਦਰ ਸਿੰਘ ਵਾਸੀ ਮਕਾਨ ਨੰ: 96 ਸੈਕਟਰ 10 ਬੀ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ ਜੋ ਕਿ ਹੁਣ ਪਿੰਡ ਅਜਨਾਲੀ ਦਾ ਵਾਸੀ ਹੈ, ਸੱਤਪਾਲ ਸਿੰਘ ਪੁੱਤਰ ਮੁਲਖ ਰਾਜ ਵਾਸੀ ਵਾਰਡ ਨੰ: 9 ਨਾਭਾ ਰੋਡ ਅਮਲੋਹ ਥਾਣਾ ਅਮਲੋਹ, ਜੱਗੀ ਪੁੱਤਰ ਰਾਮ ਸਿੰਘ ਵਾਸੀ ਨੇੜੇ ਛੇਵੀਂ ਪਾਤਸ਼ਾਹੀ ਗੁਰਦੁਆਰਾ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ, ਬਿਕਰਮ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਪਿੰਡ ਸਹੌਲੀ ਥਾਣਾ ਭਾਦਸੋਂ ਜ਼ਿਲ੍ਹਾ ਪਟਿਆਲਾ, ਕਥਿਤ ਦੋਸ਼ਣਾ ਮੁਸਕਾਨ ਪਤਨੀ ਲਖਵੀਰ ਸਿੰਘ ਵਾਸੀ ਪਿੰਡ ਅਜਨਾਲੀ ਮੰਡੀ ਗੋਬਿੰਦਗੜ੍ਹ, ਜਸਪ੍ਰੀਤ ਕੌਰ ਉਰਫ ਜੱਸੀ ਪਤਨੀ ਸਵਰਗੀ ਕੁਲਦੀਪ ਸਿੰਘ ਵਾਸੀ ਮਕਾਨ ਨੰ: 09 ਦੀਪ ਨਗਰ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ, ਕਿਰਨਦੀਪ ਕੌਰ ਪਤਨੀ ਸਵਰਗੀ ਰਾਜਾ ਸਿੰਘ ਵਾਸੀ ਵਾਦਰ ਜਟਾਣਾ ਥਾਣਾ ਕੋਟਕਪੁਰਾ ਜ਼ਿਲ੍ਹਾ ਫਰੀਦਕੋਟ, ਅੰਜਲੀ ਪਤਨੀ ਦੀਪ ਕੁਮਾਰ ਵਾਸੀ ਪਿੰਡ ਜਾਸਲਾਂ ਥਾਣਾ ਬਨੂੜ ਜ਼ਿਲ੍ਹਾ ਮੋਹਾਲੀ, ਬਿੱਟੂ ਦੇਵੀ ਪਤਨੀ ਜੈ ਪ੍ਰਕਾਸ਼ ਵਾਸੀ ਕਮਰੇਲ ਥਾਣਾ ਮਧੂਬਨ ਜ਼ਿਲ੍ਹਾ ਦਰਭੰਗਾ ਬਿਹਾਰ, ਜੋ ਕਿ ਹੁਣ ਆਦਰਸ਼ ਨਗਰ ਨੇੜੇ ਸੋਨਾ ਕਾਸਟਿੰਗ ਵਾਲੀ ਗਲੀ ਅਜਨਾਲੀ ਥਾਣਾ ਗੋਬਿੰਦਗੜ੍ਹ ਵਿਖੇ ਰਹਿੰਦੀ ਹੈ, ਨੀਲਮ ਪਤਨੀ ਹਰੀ ਸਿੰਘ ਵਾਸੀ ਗਿਆਸਪੁਰਾ ਸਮਰਾਟ ਕਲੌਨੀ ਚੌਂਕੀ ਸ਼ੇਰਪੁਰ ਜ਼ਿਲ੍ਹਾ ਲੁਧਿਆਣਾ, ਰੀਨਾ ਪਤਨੀ ਗੰਗਾ ਰਾਮ ਵਾਸੀ ਨੇੜੇ ਸਤਸੰਗ ਰਾਧਾ ਸੁਆਮੀ ਗਿਆਸਪੁਰਾ ਲੁਧਿਆਣਾ ਚੌਂਕੀ, ਸ਼ੇਰਪੁਰ ਜ਼ਿਲ੍ਹਾ ਲੁਧਿਆਣਾ, ਨੀਸ਼ਾ ਪਤਨੀ ਮਹੇਸ਼ ਵਾਸੀ ਮੁਹੱਲਾ ਸ਼ੇਰਪੁਰ ਮਾਰਕੀਟ ਨੇੜੇ ਕਰਿਆਨਾ ਸਟੋਰ ਲੁਧਿਆਣਾ, ਨਿਰਮਲਾ ਪਤਨੀ ਨੰਦੂ ਵਾਸੀ ਢਕਾਨਸੂ ਥਾਣਾ ਰਾਜਪੁਰਾ ਜ਼ਿਲ੍ਹਾ ਪਟਿਆਲਾ, ਸੁਨੀਤਾ ਸ਼ਰਮਾ ਪਤਨੀ ਹਰੀਸ਼ ਸ਼ਰਮਾ ਵਾਸੀ ਸ਼ਾਂਤੀ ਨਗਰ ਮਕਾਨ ਨੰ: 190 ਪੁਰਾਣੀ ਦਿੱਲੀ, ਮੁਨੀਸ਼ਾ ਪਤਨੀ ਸਵਰਗੀ ਰਣਜੀਤ ਸਿੰਘ ਵਾਸੀ ਜਸਪਾਲ ਬਾਂਗਰ ਨੇੜੇ ਸਤਸੰਗ ਭਵਨ ਪਿੱਪਲ ਚੌਂਕ ਲੁਧਿਆਣਾ, ਸੁਨੀਤਾ ਦੇਵੀ ਪਤਨੀ ਛੋਟੇ ਲਾਲ ਵਾਸੀ ਬਿਹਾਰ ਹਾਲ ਆਬਾਦ ਬਿਧੀ ਚੰਦ ਕਲੌਨੀ ਚੱਕੀ ਵਾਲੀ ਗਲੀ ਮੰਡੀ ਗੋਬਿੰਦਗੜ੍ਹ, ਪੂਨਮ ਪਤਨੀ ਰਾਮੂ, ਚੰਦਾ ਪਤਨੀ ਸਵਰਗੀ ਮਨੋਜ, ਅਨੀਤਾ ਪਤਨੀ ਵਿਕਾਸ, ਖੁਸ਼ਬੂ ਕੁਮਾਰੀ ਪਤਨੀ ਮੁਕੇਸ਼ ਯਾਦਵ, ਪੂਜਾ ਦੇਵੀ ਪਤਨੀ ਸੰਤੋਸ਼ ਅਤੇ ਸਰੀਤਾ ਦੇਵੀ ਪਤਨੀ ਵਿਕਾਸ ਪਾਸਵਾਨ ਵਾਸੀਆਨ ਪਿੰਡ ਨੇੜੇ ਮੜੀਆ ਮੁਹੱਲਾ ਤਰਲੋਕ ਪੁਰੀ ਅਜਨਾਲੀ ਥਾਣਾ ਗੋਬਿੰਦਗੜ੍ਹ ਨੂੰ ਰੰਗੇ ਹੱਥੀਂ ਕਾਬੂ ਕੀਤਾ। ਉਨ੍ਹਾਂ ਹੋਰ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।
ਕੈਪਸ਼ਨ: ਡੀ.ਐਸ.ਪੀ. ਅਮਲੋਹ ਸ਼੍ਰੀ ਸੁਖਵਿੰਦਰ ਸਿੰਘ, ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਜਿਸਮ ਫਰੋਸ਼ੀ ਦਾ ਧੰਦਾ ਚਲਾ ਰਹੇ ਗਿਰੋਹ ਦਾ ਪਰਦਾ ਫਾਸ਼ ਕਰਨ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।
ਕੈਪਸ਼ਨ: -2
ਮੁੱਖ ਥਾਣਾ ਅਫਸਰ ਮੰਡੀ ਗੋਬਿੰਦਗੜ੍ਹ ਇੰਸਪੈਕਟਰ ਮਹਿੰਦਰ ਸਿੰਘ, ਕਾਬੂ ਕੀਤੇ ਕਥਿਤ ਦੋਸ਼ੀਆਂ ਨਾਲ ਵਿਖਾਈ ਦੇ ਰਹੇ ਹਨ।