ਐਸ.ਏ.ਐਸ ਨਗਰ, 23 ਜਨਵਰੀ 2020: ਪੰਜਾਬ ਦੇ ਸਿਹਤ, ਪਰਿਵਾਰ ਭਲਾਈ ਅਤੇ ਕਿਰਮ ਮੰਤਰੀ ਸ.ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਮੁਹਾਲੀ ਦੇ ਫੇਜ਼-1ਵਿੱਚ ਸਥਿਤ ਸ਼ਾਸਤਰੀ ਮਾਡਲ ਸਕੂਲ ਦੀ ਲੈਬੋਰੇਟਰੀ ਦੇ ਰੱਖ-ਰਖ਼ਾਵ ਲਈ 2 ਲੱਖ ਰੁਪਏ ਦਾ ਚੈੱਕ ਦਿੱਤਾ।
ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਵਿੱਤੀ ਸਹਾਇਤਾ ਸਕੂਲ ਲੈਬੋਰੇਟਰੀ ਨੂੰ ਹਾਈ-ਟੈਕ ਉਪਕਰਣ ਮੁਹੱਈਆ ਕਰਾਉਣ ਲਈ ਕੀਤੀ ਗਈ ਹੈ ਜੋ ਕਿ ਵਿਦਿਆਰਥੀਆਂ ਨੂੰ ਵਿਗਿਆਨਕ ਖੋਜ ਕਰਨ ਅਤੇ ਵਿਗਿਆਨਕ ਧਾਰਨਾਵਾਂ ਦੀ ਪੜਚੋਲ ਕਰਨ ਵਿਚ ਕਾਫੀ ਸਹਾਇਕ ਸਾਬਤ ਹੋਵੇਗੀ।
ਇਸ ਮੌਕੇ ਹਾਜ਼ਰ ਹੋਰ ਪਤਵੰਤਿਆਂ ਵਿਚ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ, ਸ੍ਰੀ ਸੋਹਣ ਲਾਲ ਸ਼ਰਮਾ, ਸਕੱਤਰ , ਸ੍ਰੀ ਮਹਿੰਦਰ ਕੁਮਾਰ ਚੋਪੜਾ, ਡਾਇਰੈਕਟਰ , ਸ੍ਰੀ ਰਜਨੀਸ਼ ਕੁਮਾਰ, ਪ੍ਰਿੰਸੀਪਲ ਰੇਨੂੰ ਬਾਲਾ ਅਤੇ ਸ੍ਰੀ ਜੀ.ਐਸ ਰਿਆੜ ਸ਼ਾਮਲ ਸਨ। .