ਨਿਰਵੈਰ ਸਿੰਘ ਸਿੰਧੀ
- ਇੱਕ ਦੀ ਹਾਲਤ ਗੰਭੀਰ, ਫਰੀਦਕੋਟ ਰੈਫਰ
ਮਮਦੋਟ, 23 ਜਨਵਰੀ 2020 - ਬੀਤੀ ਸ਼ਾਮ ਪਿੰਡ ਦੋਨਾਂ ਮੱਤੜ ( ਗਜਨੀ ਵਾਲਾ ) ਤੋ ਪਿੰਡੀ ਨੂੰ ਜਾਣ ਵਾਲੇ ਰੋਡ ਤੇ ਪਿੰਡ ਮਾਦੀ ਕੇ ਦੇ ਕੋਪਰੇਟਿਵ ਸੋਸਾਇਟੀ ਦੇ ਲਾਗੇ ਦੋ ਮੋਟਰ ਸਾਈਕਲਾਂ ਦੀ ਆਮੋ ਸਾਹਮਣੇ ਸਿੱਧੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਦੋ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ , ਇਸ ਸਬੰਧੀ ਜਾਣਕਰੀ ਸੁਰਿੰਦਰ ਕੁਮਾਰ ਵਾਸੀ ਦੋਨਾਂ ਮੱਤੜ ਨੇ ਦੱਸਿਆ ਕਿ ਮ੍ਰਿਤਕ ਦਰਸ਼ਨ ਸਿੰਘ ਪੁੱਤਰ ਮਹਿਲ ਸਿੰਘ ਅਪਣੇ ਮੋਟਰਸਾਈਕਲ ਪਲੈਟੀਨਾ ਤੇ ਸਵਾਰ ਹੋ ਕੇ ਆਪਣੇ ਦੂਜੇ ਸਾਥੀ ਜੋਗਿੰਦਰ ਸਿੰਘ ਦੇ ਨਾਲ ਪਿੰਡ ਵਾਦੀਆ ਤੋ ਅਪਣੇ ਪਿੰਡ ਗਜਨੀ ਵੱਲ ਨੂੰ ਆ ਰਿਹਾ ਸੀ ਉਹ ਜਦ ਪਿੰਡ ਮਾਦੀ ਕੇ ਦੇ ਕੋਪਰੇਟਿਵ ਸੋਸਾਇਟੀ ਦੇ ਲਾਗੇ ਪਹੁੰਚਾ ਤਾ ਪਿੰਡ ਗਜਨੀ ਵਾਲਾ ਤੋ ਪਿੰਡੀ ਵੱਲ ਜਾ ਰਹੇ ਹੀਰੋ ਹਾਂਡਾ ਮੋਟਰ ਸਾਈਕਲ ਨਾਲ ਆਮੋ ਸਾਹਮਣੇ ਸਿੱਧੀ ਟੱਕਰ ਹੋ ਗਈ ਜਿਸ ਵਿੱਚ ਦਰਸ਼ਨ ਸਿੰਘ ਪਿੰਡ ਗਜਨੀ ਵਾਲਾ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇਸ ਦਾ ਦੂਜਾ ਸਾਥੀ ਜੋਗਿੰਦਰ ਸਿੰਘ ਵਾਸੀ ਗਜਨੀ ਵਾਲਾ ਵੀ ਜਖਮੀ ਹੋ ਗਿਆ , ਦੂਜੇ ਹੀਰੋ ਹਾਂਡਾਂ ਮੋਟਰ ਸਾਈਕਲ ਦਾ ਚਾਲਕ ਕਰਮਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਅਤੇ ਇਸ ਦਾ ਸਾਥੀ ਤੇਜਬੀਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਨੌ ਬਰਾਮ ਸ਼ੇਰ ਸਿੰਘ ਵਾਲਾ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਐਬੂਲੈਸ ਰਾਹੀ ਗੁਰੂ ਹਰ ਸਹਾਏ ਦੇ ਨਿੱਜੀ ਅਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਤੇਜਬੀਰ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆ ਹੋਇਆ ਉਸ ਨੂੰ ਮੈਡੀਕਲ ਕਾਲਿਜ ਫਰੀਦਕੋਟ ਰੈਫਰ ਕਰ ਦਿੱਤਾ ।