ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 24 ਜਨਵਰੀ 2020 - ਸਮਾਜਿਕ ਸੁਰਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਮਤੀ ਹਰਦੀਪ ਕੌਰ ਜੀ ਦੀ ਅਗਵਾਈ ਅਧੀਨ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਜਨਾਲਾ ਸ਼੍ਰੀ ਜਸਪ੍ਰੀਤ ਸਿੰਘ ਵਲੋਂ ਪੋਸ਼ਨ ਅਭਿਆਨ ਅਧੀਨ ਸਬ-ਡਵੀਜ਼ਨ ਪੱਧਰੀ ਪੋਸ਼ਨ ਜਾਗਰੂਕਤਾ ਸਮਾਰੋਹ ਗੋਰਮਿੰਟ ਕਾਲਜ ਅਜਨਾਲਾ ਦੇ ਆਡਿਟੋਰਿਅਮ ਵਿੱਚ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਮਾਣਯੋਗ ਹਲਕਾ ਵਿਧਾਇਕ ਸ਼੍ਰੀ ਹਰਪ੍ਰਤਾਪ ਸਿੰਘ ਅਜਨਾਲਾ ਜੀ ਸ਼ਾਮਿਲ ਹੋਏ। ਉਹਨਾਂ ਕਿਹਾ ਕਿ ਅੱਜ ਸਮਾਜ ਨੂੰ ਅਜਿਹੇ ਪੋਸ਼ਨ ਸਬੰਧੀ ਜਾਗਰੂਕਤਾ ਦੀ ਬਹੁਤ ਲੋੜ ਹੈ।
ਕਿਉਂਕਿ ਇਕ ਸਵਸਥ ਸਮਾਜ ਦੀ ਸਿਰਜਨਾ ਤਾ ਹੀ ਕੀਤੀ ਜਾ ਸਕਦੀ ਹੈ ਜੇਕਰ ਗਰਭਵਤੀ ਮਾਂ ਅਤੇ ਬੱਚੇ ਦੀ ਸਿਹਤ ਅਤੇ ਖੁਰਾਕ ਦਾ ਗਰਭ ਧਾਰਨ ਦੇ ਸ਼ੁਰੂ ਤੋਂ ਧਿਆਨ ਰਖਇਆ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਫੀ ਬੱਚਿਆਂ ਦੀ ਲੰਬਾਈ ਅੱਜਕਲ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਹੋ ਰਹੀ ਹੈ। ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਬੱਚੇ ਦੇ ਪਹਿਲਾ ਸੁਨਹਿਰੀ ਇਕ ਹਜਾਰ ਦਿਨ ਦੌਰਾਨ ਬੱਚੇ ਦੀ ਮਾਂ ਅਤੇ ਬੱਚੇ ਦੀ ਪੋਸ਼ਟਿਕ ਖੁਰਾਕ ਦਾ ਧਿਆਨ ਰੱਖੀਆ ਜਾਣਾ ਜਰੂਰੀ ਹੈ ਤਾਂ ਕਿ ਬੱਚੇ ਦਾ ਬਿਹਤਰ ਸਰੀਰਕ ਅਤੇ ਮਾਨਸਿਕ ਵਿਕਾਸ ਹੋ ਸਕੇ। ਉਹਨਾਂ ਹਾਜਰ ਪੰਚਾਇਤ ਪ੍ਰਤਿਨਿਧਿਆਂ ਨੂੰ ਇਸ ਸਬੰਧੀ ਆਪਣੀ ਭੁਮਿਕਾ ਨੂੰ ਜਿੰਮੇਵਾਰੀ ਨਾਲ ਨਿਬਾਉਣ ਲਈ ਕਿਹਾ।
ਇਸ ਮੌਕੇ ਤੇ ਮਾਣਯੋਗ ਹਲਕਾ ਵਿਧਾਇਕ ਵਲੋਂ 21 ਗਰਭਵਤੀ ਮਾਵਾਂ ਦੀ ਸੁਪੋਸ਼ਣ ਗੋਦ ਭਰਾਈ ਕੀਤੀ ਗਈ ਜਿਸ ਵਿੱਚ ਗਰਭਵਤੀ ਮਾਵਾਂ ਨੂੰ ਪੋਸ਼ਟਿਕ ਟੋਕਰੀ ਦਿੱਤੀ ਗਈ ਜਿਸ ਵਿੱਚ ਹਰੀਆਂ ਸਬਜੀਆਂ, ਫਲ ਅਤੇ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਸਨ। ਇਸ ਤੋਂ ਇਲਾਵਾ 21 ਛੋਟੇ ਬੱਚੇ ਜਿਨ੍ਹਾਂ ਦੀ ਉਮਰ 6 ਮਹੀਨੇ ਹੋ ਚੁਕੀ ਹੈ, ਨੂੰ ਉਪਰੀ ਆਹਾਰ ਸ਼ੁਰੂ ਕਰਵਾ ਕੇ ਅਣਪਰਾਸ਼ਨ ਕਰਵਾਇਆ ਗਿਆ। ਇਸ਼ ਮੌਕੇ ਤੇ 21 ਕਿਸ਼ੋਰਿਆਂ (11 ਤੋਂ 19 ਸਾਲ) ਨੂੰ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਅਤੇ ਸਨੇਟਿਰੀ ਨੈਪਕਿਨ ਦਿੱਤੇ ਗਏ। ਇਸ ਤੋਂ ਇਲਾਵਾ ਬਲਾਕ ਅਜਨਾਲਾ ਦੀ ਪਿੰਡ ਇਬਰਾਹਿਮਪੁਰ, ਕੋਟਲਾ ਸਦਰ ਅਤੇ ਧੁਪਸੜੀ ਦੀਆਂ ਪੰਚਇਤਾ ਨੂੰ ਸਨਮਾਨਿਤ ਗਿਆ ਕਿਉਂਕਿ ਇਹਨਾਂ ਪਿੰਡਾਂ ਵਿੱਚ ਲੜਕਿਆਂ ਦਾ ਲਿੰਗ ਅਨੁਪਾਤ ਕਾਫੀ ਵਧੀਆ ਹੈ। ਗੋਰਮਿੰਟ ਕਾਲਜ ਦੇ ਪਿੰਸੀਪਲ ਦੁਆਰਾ ਸਵਾਗਤੀ ਭਾਸ਼ਨ ਵਿੱਚ ਪੋਸ਼ਨ ਸਬੰਧੀ ਜਾਣਕਾਰੀ ਦਿੱਤੀ ਗਈ।
ਬਾਲ ਵਿਕਾਸ ਪ੍ਰੋਜੇਕਟ ਅਫਸਰ ਅਟਾਰੀ ਸ਼੍ਰੀ ਮਤੀ ਕੁਲਦੀਪ ਕੌਰ ਦੁਆਰਾ ਪੋਸ਼ਨ ਅਭਿਆਨ ਅਧੀਨ ਮੁੱਖ ਟੀਚਿਆਂ ਅਤੇ ਪੋਸ਼ਟਿਕ ਖੁਰਾਕ ਸਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਪੋਸ਼ਨ ਅਭਿਆਨ ਦਾ ਉਦੇਸ਼ ਸਾਲ 2022 ਤੱਕ ਭਾਰਤ ਨੂੰ ਕੁਪੋਸ਼ਨ ਮੁਕਤ ਬਣਾਉਣਾ ਹੈ। ਇਸ ਅਧੀਨ ਵਿਸ਼ੇਸ਼ ਧਿਆਨ ਗਰਬਵਤੀ ਮਾਵਾਂ, ਦੁੱਧ ਪਿਲਾਉ ਮਾਵਾਂ, 6 ਮਹੀਨੇ ਤੋਂ 6 ਸਾਲ ਦੇ ਬੱਚੇ ਅਤੇ ਕਿਸ਼ੋਰਿਆਂ ਵਿੱਚ ਅਨੀਮਿਆ ਦੀ ਸਮਸਿਆ ਨੂੰ ਦੂਰ ਕਰਨਾ ਹੈ।
ਇਸ ਤੋਂ ਇਲਾਵਾ ਬੱਚਿਆਂ ਵਿੱਚ ਪਾਇਆ ਜਾਣ ਵਾਲਾ ਬੋਨਾਪਨ, ਦੁਬਲਾਪਨ ਅਤੇ ਜਨਮ ਸਮੇਂ ਘੱਟ ਭਾਰ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਕਮੀ ਲਿਆਉਣਾ ਹੈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਐਸ.ਡੀ.ਐਮ ਅਜਨਾਲਾ ਸ਼੍ਰੀ ਦੀਪਕ ਭਾਟੀਆ, ਸ਼੍ਰੀ ਕੁੰਵਰ ਪ੍ਰਤਾਪ ਸਿੰਘ ਅਜਨਾਲਾ ਵੀ ਸ਼ਾਮਿਲ ਹੋਏ। ਇਸ ਸਮੇਂ ਬਲਾਕ ਅਜਨਾਲਾ, ਹਰਸ਼ਾ ਛੀਨਾਂ ਅਤੇ ਬਲਾਕ ਚੋਗਾਵਾਂ ਦੇ ਵੱਖ-ਵੱਖ ਪਿੰਡਾ ਤੋਂ 70 ਪੰਚਾਇਤਾਂ ਦੇ ਪ੍ਰਤੀਨਿਧੀ ਵੀ ਸ਼ਾਮਿਲ ਸਨ। ਇਸ ਸਮਾਰੋਹ ਦੌਰਾਨ ਹਸਤਾਖਰ ਮੁਹਿਮ ਅਧੀਨ ਭਾਰੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਹਾਜ਼ਰ ਲੋਕਾਂ ਨੇ ਹਸਤਾਖਰ ਕੀਤੇ।
ਇਸ ਤੋਂ ਇਲਾਵਾ ਪੋਸ਼ਟਿਕ ਭੋਜਨ ਸਬੰਧੀ Exibition ਵੀ ਲਗਾਈ ਗਈ ਜਿਸ ਵਿੱਚ ਵੱਖ-ਵੱਖ ਕਿਸਮ ਦੇ ਪੋਸ਼ਟਿਕ ਰੈਸਿਪੀ ਨੂੰ ਪ੍ਰਦਸ਼ਿਤ ਕੀਤਾ ਗਿਆ। ਇਸ ਦੁਆਰਾ ਵੱਖ-ਵੱਖ ਭੋਜਨ ਸਮੂਹਾਂ ਵਿੱਚੋਂ ਸੰਤੁਲਿਤ ਪੋਸ਼ਟਿਕ ਭੋਜਨ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ਼ ਮੌਕੇ ਤੇ ਸੀ.ਡੀ.ਪੀ.ੳ. ਹਰਛਾ ਛੀਨਾਂ ਸ਼੍ਰੀ ਮਤੀ ਮੀਨਾ ਕੁਮਾਰੀ, ਸੀ.ਡੀ.ਪੀ.ੳ ਚੋਗਾਵਾਂ ਸ਼੍ਰੀ ਮਤੀ ਸੁਨੀਤਾ, ਕੋਂਸਲਰ ਪ੍ਰਵੀਨ ਕੁਮਾਰ ਬਲਾਕ ਅਜਨਾਲਾ, ਹਰਛਾ ਛੀਨਾਂ, ਚੋਗਾਵਾਂ ਦੇ ਸਮੂਹ ਸੁਪਰਵਾਈਜ਼ਰ,ਕਾਲਜ ਦਾ ਸਟਾਫ, ਵਿਦਿਆਰਥੀ ਅਤੇ ਭਾਰੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ। ਸਟੇਜ ਦਾ ਸੰਚਾਲਨ ਪ੍ਰੋਫੇਸਰ ਆਰਤੀ ਅਤੇ ਪ੍ਰੋਫੇਸਰ ਨਮਿੰਦਰ ਦੁਆਰਾ ਕੀਤਾ ਗਿਆ। ਇਸ ਸਮਾਰੋਹ ਵਿੱਚ ਗਾਰਮਿੰਟ ਕਾਲਜ ਅਜਨਾਲਾ ਦੇ ਪ੍ਰੋਫੇਸਰ ਸ਼੍ਰੀ ਜਸਵਿੰਦਰ ਸਿੰਘ ਦੁਆਰਾ ਵਿਸ਼ੇਸ਼ ਭੁਮਿਕਾ ਨਿਭਾਈ ਗਈ। ਸਮਾਰੋਹ ਦੇ ਅੰਤ ਵਿੱਚ ਗਰਲਜ਼ ਸੀਨੀਅੜ ਸਕੈਂਡਰੀ ਸਕੂਲ ਦੇ ਵਿਦਿਆਰਥਨਾਂ ਵਲੋਂ ਸ਼ਾਨਦਾਰ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ।