ਸ਼ਾਹੀਨ ਬਾਗ ਵਿਖੇ ਗਣਤੰਤਰ ਦਿਵਸ 'ਤੇ ਲਹਿਰਾਇਆ ਤਿਰੰਗਾ
ਨਵੀਂ ਦਿੱਲੀ, 26 ਜਨਵਰੀ, 2020 : 71ਵੇਂ ਗਣਤੰਤਰ ਦਿਵਸ 'ਤੇ ਰਾਸ਼ਟਰੀ ਰਾਜਧਾਨੀ ਦੇ ਸ਼ਾਹੀਨ ਬਾਗ ਵਿਖੇ ਵਿਖਾਵਾਕਾਰੀਆਂ ਨੇ ਕੌਮੀ ਤਿਰੰਗਾ ਲਹਿਰਾ ਕੇ ਗਣਤੰਤਰ ਦਿਵਸ ਮਨਾਇਆ।
ਸਵੇਰੇ ਸੁਵੱਖਤੇ ਹੀ ਵਿਖਾਕਾਰੀ, ਜੋ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਰੋਸ ਪ੍ਰਗਟਾਵਾ ਕਰ ਰਹੇ ਹਨ, ਨੇ ਰਾਸ਼ਟਰੀ ਗੀਤ ਗਾਇਆ ਅਤੇ ਫਿਰ ਸੰਵਿਧਾਨ ਦੀ ਪ੍ਰਸਤਾਵਨਾ ਪੜੀ ਗਈ। ਨਾਗਰਿਕਤਾ ਸੋਧ ਐਕਟ ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ (ਐਨ ਆਰ ਸੀ) ਦੇ ਖਿਲਾਫ ਪਿਛਲੇ ਇਕ ਮਹੀਨੇ ਤੋਂ ਸ਼ਾਹੀਨ ਬਾਗ ਵਿਖੇ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਕੇ ਅਦਾਲਤ ਤੋਂ ਹਦਾਇਤ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਕਿ ਕਾਲਿੰਦੀ ਕੁੰਜ-ਸ਼ਾਹੀਨ ਬਾਗ ਰਸਤਾ ਖੁਲਵਾਇਆ ਜਾਵੇ ਜੋ ਕਿ ਨਾਗਰਕਿਤਾ ਸੋਧ ਐਕਟ ਖਿਲਾਫ ਰੋਸ ਵਿਖਾਵਿਆਂ ਕਾਰਨ 15 ਦਸੰਬਰ ਤੋਂ ਬੰਦ ਪਿਆ ਹੈ।