← ਪਿਛੇ ਪਰਤੋ
ਗੁਰਨਾਮ ਸਿੱਧੂ
ਫਿਰੋਜ਼ਪੁਰ, 26 ਜਨਵਰੀ 2020 : ਪ੍ਰਾਇਮਰੀ ਸਕੂਲ ਯਾਰੇ ਸ਼ਾਹ ਵਾਲਾ ਦੇ ਹੋਣਹਾਰ ਵਿਦਿਆਰਥੀ ਅਰੁਣ ਨੂੰ 26 ਜਨਵਰੀ ਮੌਕੇ ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ। ਪੰਜਾਬ ਪੱਧਰੀ ਰੱਸਾਕਸੀ ਮੁਕਾਬਲੇ ਚੋਂ ਤੀਜਾ ਸਥਾਨ ਪ੍ਰਾਪਤ ਕਰਨ 'ਤੇ ਪੱਤਰਕਾਰ ਭਾਇਚਾਰੇ ਨੇ ਵਧਾਈਆਂ ਅਤੇ ਅਸ਼ੀਰਵਾਦ ਦਿੱਤਾ। ਅਰੁਣ ਦੇ ਕੋਚ ਬਲਕਾਰ ਸਿੰਘ ਗਿੱਲ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਯਾਰੇ ਸ਼ਾਹ ਵਾਲਾ ਨੇ ਦੱਸਿਆ ਕਿ ਬੱਚੇ ਅਰੁਣ ਨੇ ਰਾਜ ਪੱਧਰੀ ਖੇਡਾਂ ਚ ਮੱਲਾਂ ਮਾਰਦੇ ਹੋਏ ਰੱਸਾਕਸੀ 'ਚ ਬਰਾਊਂਜ ਮੈਡਲ ਹਾਸਿਲ ਕੀਤਾ ਹੈ।ਗਣਤੰਤਰ ਦਿਵਸ ਦੇ ਖਾਸ ਮੌਕੇ 'ਤੇ ਅਰੁਣ ਦਾ ਪ੍ਰੈੱਸ ਕਲੱਬ ਦੇ ਪ੍ਰਧਾਨ ਪਰਮਿੰਦਰ ਥਿੰਦ ਅਤੇ ਪ੍ਰੈੱਸ ਕਲੱਬ ਦੇ ਮੈਂਬਰਾਂ ਵੱਲੋਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ।ਕੋਚ ਨੇ ਕਿਹਾ ਕਿ ਅਗਲੇ ਸਾਲ ਰਾਜ ਪੱਧਰੀ ਖੇਡਾਂ ਹੋਰ ਮਿਹਨਤ ਕਰਕੇ ਗੋਲਡ ਮੈਡਲ ਹਾਸਿਲ ਕਰੇਗਾ । ਅੱਜ ਗਣਤੰਤਰ ਦਿਵਸ ਮੌਕੇ ਇਸ ਬੱਚੇ ਨੂੰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵੀ ਸਨਮਾਨਿਤ ਕੀਤਾ ਗਿਆ।
Total Responses : 936