ਜੀ ਐਸ ਪੰਨੂ
ਪਟਿਆਲਾ, 16 ਫਰਵਰੀ 2020 - ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਸਪੁੱਤਰ ਕੰਵਰ ਦੇਵਇੰਦਰਾ ਸਿੰਘ ਦੀ ਪਹਿਲੀ ਬਰਸੀ ਮਨਾਈ ਗਈ ਜੋ ਕਿ ਕੈਪਟਨ ਅਮਰਿੰਦਰ ਦੇ ਚਾਚਾ ਲਗਦੇ ਸਨ। ਉਨ੍ਹਾਂ ਦੇ ਘਰ ਸੋਗ ਸਮਾਗਮ ਵਿੱਚ ਧਾਰਮਿਕ, ਸਿਆਸੀ ਤੇ ਸਮਾਜਕ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇੱਥੇ ਸ਼ਰਧਾਂ ਦੇ ਫੁੱਲ ਭੇਂਟ ਕਰਦਿਆਂ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕੰਵਰ ਦੇਵਇੰਦਰਾ ਸਿੰਘ ਇਕ ਮਿਹਨਤਕਸ਼, ਇਮਾਨਦਾਰ ਅਤੇ ਬਹੁਤ ਹੀ ਸਾਦਗੀ ਭਰੇ ਇਨਸਾਨ ਸਨ। ਹਾਲਾਂ ਕਿ ਉਹ ਮਹਾਰਾਜਾ ਪਰਿਵਾਰ ਨਾਲ ਸਬੰਧਤ ਰੱਖਦੇ ਸਨ ਪਰ ਉਨ੍ਹਾਂ ਨੂੰ ਕਦੇ ਵੀ ਇਸ ਦਾ ਹੰਕਾਰ ਨਹੀਂ ਆਇਆ।
ਇਸ ਵੇਲੇ ਕੰਵਰ ਦੇਵਇੰਦਰ ਸਿੰਘ ਦੇ ਪਤਨੀ ਸਾਬਕਾ ਮੈਂਬਰ ਪਾਰਲੀਮੈਂਟ ਬੀਬਾ ਅਮਰਜੀਤ ਕੌਰ ਅਤੇ ਉਨ੍ਹਾ ਦੇ ਸਪੁੱਤਰ ਓਮੇਂਦਰਾ ਸਿੰਘ ਨੇ ਆਈਆਂ ਸੰਗਤਾਂ ਦਾ ਸਵਾਗਤ ਕੀਤਾ, ਇਸ ਵੇਲੇ ਪੁੱਜੇ ਹਲਕਾ ਸਨੌਰ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕੰਵਰ ਦੇਵਇੰਦਰਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਇਸ ਪਰਿਵਾਰ ਨਾਲ ਉਸ ਦੀ ਪੁਰਾਣੀ ਸਾਂਝ ਹੈ, ਇਹ ਪਰਿਵਾਰ ਜਿੱਥੇ ਸਿਆਸਤ ਵਿਚ ਸ਼ੁਮਾਰ ਰਿਹਾ ਹੈ, ਉਥੇ ਹੀ ਸਮਾਜ ਸੇਵਾ ਵਿਚ ਵੀ ਇਸ ਪਰਿਵਾਰ ਦੀ ਕਾਫੀ ਦੇਣ ਹੈ।
ਕੰਵਰ ਦੇਵਇੰਦਰਾ ਸਿੰਘ ਇਕ ਅਜਿਹੇ ਇਨਸਾਨ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਇਆ, ਉਹ ਹਮੇਸ਼ਾਂ ਹੀ ਦੂਜਿਆਂ ਦਾ ਭਲਾ ਕਰਨ ਵਾਲੇ ਸਨ, ਉਨ੍ਹਾਂ ਦੀ ਅਹਿਮ ਗੱਲ ਇਹ ਵੀ ਰਹੀ ਕਿ ਉਨ੍ਹਾਂ ਦੀ ਧਰਮ ਪਤਨੀ ਬੀਬਾ ਅਮਰਜੀਤ ਕੌਰ ਸਿਆਸਤ ਵਿਚ ਦੋ ਵਾਰ ਮੈਂਬਰ ਪਾਰਲੀਮੈਂਟ ਬਣ ਚੁੱਕੇ ਹਨ ਪਰ ਕੰਵਰ ਦੇਵਇੰਦਰਾ ਸਿੰਘ ਨੇ ਬੀਬਾ ਜੀ ਨੂੰ ਹਮੇਸ਼ਾਂ ਅੱਗੇ ਵਧਣ ਲਈ ਹੀ ਪ੍ਰੇਰਿਆ, ਸਗੋਂ ਉਨ੍ਹਾਂ ਦੀ ਅੱਗੇ ਵਧਣ ਵਿਚ ਉਨ੍ਹਾਂ ਦੀ ਮਦਦ ਵੀ ਕੀਤੀ। ਇਸ ਵੇਲੇ ਕੰਵਰ ਦੇਵਇੰਦਰਾ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਲਈ ਬਹੁਤ ਸਾਰੀਆਂ ਸ਼ਖਸੀਅਤਾਂ ਵਿਚ ਦੁਖਨਿਵਾਰਨ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ, ਇੰਦਰਮੋਹਨ ਸਿੰਘ ਬਜਾਜ, ਭਗਵਾਨ ਦਾਸ ਜੁਨੇਜਾ, ਜਗਜੀਤ ਸਿੰਘ ਦਰਦੀ, ਹਰਜਿੰਦਰ ਵਾਲੀਆ, ਚੇਅਰਮੈਨ ਮਿੱਤਲ ਬਲਬੇੜਾ, ਸਾਬਕਾ ਐਮਸੀ ਮਿੰਟਾ, ਪੱਤਰਕਾਰ ਭਾਈਚਾਰੇ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਵਿਚ ਸਰਪੰਚ ਪੰਚ ਅਤੇ ਇਲਾਕੇ ਦੇ ਲੋਕ ਹਾਜਰ ਹੋਏ।