ਹਰੀਸ਼ ਕਾਲੜਾ
ਰੂਪਨਗਰ, 19 ਫਰਵਰੀ 2020 - ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ-ਘਰ ਰੋਜ਼ਗਾਰ ਸਕੀਮ ਤਹਿਤ ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਅਮਰਦੀਪ ਸਿੰਘ ਗੁਜ਼ਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਮੁੱਖ ਕਾਰਜਕਾਰੀ ਅਫਸਰ,ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਰੁਜ਼ਗਾਰਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾਉਣ ਲਈ 20 ਫਰਵਰੀ ਨੂੰ ਰੁਜ਼ਗਾਰ ਦਫਤਰ, ਨੰਗਲ ਵਿਖੇ ਸਵੇਰੇ 10:00 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਜਿਸ ਵਿੱਚ ਆਈ.ਸੀ.ਆਈ.ਸੀ. ਕੰਪਨੀ ਵੱਲੋਂ ਸੇਲ ਅਫਸਰਾਂ ਦੀਆਂ 50 ਅਸਾਮੀਆਂ ਲਈ ਗ੍ਰੈਜੂਏਟ ਪਾਸ (ਉਮਰ 26 ਸਾਲ ਤੋਂ ਘੱਟ) , ਕਰੀਮਿਕਾ ਫੂਡ ਇੰਡਸਟਰੀਜ਼ ਵੱਲੋਂ ਈ.ਐਚ.ਐਸ ਐਗਜ਼ੀਕਿਊਟਿਵ (1), ਬੁਆਇਲਰ ਓਪਰੇਟਰ(1) ,ਆਰ.ਓ ਓਪਰੇਟਰ(1) , ਸੀ:ਇਲੈਕਟ੍ਰੀਸ਼ਨ (1), ਕੁਆਲਿਟੀ ਅਫਸਰ(1), ਕੈਪੀਟਲ ਟਰੱਸਟ ਲਿਮ:ਕੰਪਨੀ ਵੱਲੋਂ ਫੀਲਡ ਅਫਸਰਾਂ ਲਈ 12ਵੀਂ ਤੋਂ ਵੱਧ ਯੋਗਤਾ ਅਤੇ ਮਾਈਕ੍ਰੋਟਰਨਰ ਬੱਦੀ ਕੰਪਨੀ ਵੱਲੋਂ 10ਵੀਂ,12ਵੀ., ਆਈ.ਟੀ.ਆਈ,ਡਿਪਲੋਮਾ,ਮਸ਼ੀਨਿਸਟ,ਫਿਟਰ, ਵੈਲਡਰ ਯੋਗਤਾ ਰੱਖਣ ਵਾਲੇ ਪ੍ਰਾਰਥੀਆਂ ਦੀ 50 ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਲਈ ਜਾਵੇਗੀ ਅਤੇ ਮੌਕੇ ਤੇ ਹੀ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਯੋਗ ਅਤੇ ਚਾਹਵਾਨ ਪ੍ਰਾਰਥੀ 20 ਫਰਵਰੀ ਨੂੰ ਰੋਜ਼ਗਾਰ ਦਫਤਰ ਨੰਗਲ ਵਿਖੇ ਸਵੇਰੇ 10:00 ਵਜੇ ਬਾਇਓਡਾਟਾ ਅਤੇ ਵਿੱਦਿਅਕ ਯੋਗਤਾ ਨਾਲ ਸਬੰਧਤ ਦਸਤਾਵੇਜਾਂ ਸਮੇਤ ਪਹੁੰਚ ਕੇ ਮੌਕੇ ਦਾ ਲਾਭ ਉਠਾ ਸਕਦੇ ਹਨ।