ਹਰੀਸ਼ ਕਾਲੜਾ
ਰੂਪਨਗਰ, 19 ਫਰਵਰੀ 2020 - ਸਿਵਲ ਸਰਜਨ ਰੂਪਨਗਰ ਡਾ. ਐਚ.ਐਨ.ਸ਼ਰਮਾ ਦੀ ਪ੍ਰਧਾਨਗੀ ਹੇਠ ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਡੈਫਨੈੱਸ ਅਧੀਨ ਲੜੀਵਾਰ ਸੂਚੀ ਤਹਿਤ ਸੰਬੰਧਤ ਸਟਾਫ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਅੱਜ ਇਸੇ ਲੜੀ ਅਧੀਨ ਸਮੂਹ ਜਿਲ੍ਹੇ ਦੀਆਂ ਕਮਿਊਨਿਟੀ ਹੈਲਥ ਅਫਸਰਜ ਅਤੇ ਬਲਾਕ ਐਕਸਟੇਂਸ਼ਨ ਐਜੂਕੇਟਰਜ ਦੀ ਟ੍ਰੇਨਿੰਗ ਕਰਵਾਈ ਗਈ।
ਹਾਜ਼ਰੀਨ ਨੂੰ ਸੰਬੋਧਿਤ ਕਰਦਿਆਂ ਡਾ. ਐਚ.ਐਨ.ਸ਼ਰਮਾ ਨੇ ਦੱਸਿਆ ਕਿ ਐਨ.ਪੀ.ਪੀ.ਸੀ.ਡੀ. ਪ੍ਰੋਗਰਾਮ ਅਧੀਨ 7 ਲੈਵਲ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਜਿਸ ਤਹਿਤ ਲੈਵਲ 1 ਅਤੇ 2 ਦੀ ਟ੍ਰੇਨਿੰਗ ਰਾਜ ਪੱਧਰ ਤੇ ਲੈਵਲ 3,4 ਅਤੇ 5 ਦੀ ਟ੍ਰੇਨਿੰਗ ਜਿਲ੍ਹਾ ਪੱਧਰ ਤੇ ਸੰਬੰਧਤ ਸਟਾਫ ਦੀ ਅਤੇ ਲੈਵਲ 6 ਤੇ 7 ਦੀ ਟ੍ਰੇਨਿੰਗ ਬਲਾਕ ਪੱਧਰ ਤੇ ਕਰਵਾਈ ਜਾਵੇਗੀ, ਬਲਾਕ ਪੱਧਰ ਦੀ ਟ੍ਰੇਨਿੰਗ ਤੇ ਸਮੂਹ ਆਸ਼ਾ ਵਰਕਰਜ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਇੱਕ-ਇੱਕ ਅਧਿਆਪਕ ਦੀ ਟ੍ਰੇਨਿੰਗ ਕਰਵਾਈ ਜਾਵੇਗੀ ਜਿਸ ਤਹਿਤ ਉਹਨਾਂ ਨੂੰ ਪ੍ਰੋਗਰਾਮ ਅਧੀਨ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਅਤੇ ਉਹਨਾਂ ਦੇ ਕੰਮ ਅਤੇ ਜਿੰਮੇਵਾਰੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇਗੀ।
ਉਨਾਂ ਕਿਹਾ ਕਿ ਸਮੂਹ ਸੀ.ਐਚ.ਓਜ ਨੂੰ ਹਦਾਇਤ ਕੀਤੀ ਗਈ ਕਿ ਆਪਣੇ-ਆਪਣੇ ਸਿਹਤ ਕੇਂਦਰਾ ਤੇ ਸਾਰੇ ਲੋੜੀਂਦੇ ਉਪਕਰਨ ਅਤੇ ਸਮਾਨ, ਦਵਾਈਆਂ ਅਤੇ ਕੇਂਦਰਾਂ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਪਿੰਡ ਦੀ ਪੰਚਾਇਤਾਂ ਅਤੇ ਸਿਹਤ ਸਫਾਈ ਪੋਸ਼ਣ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਪੰਤਵੰਤੇ ਸੱਜਣਾਂ ਨੂੰ ਸਿਹਤ ਕੇਂਦਰਾਂ ਤੇ ਬੁਲਾ ਕੇ ਕੇਂਦਰ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦੇਣ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ ਜਾਣਕਾਰੀ ਦਿੰਦਿਆਂ ਮਾਸਟਰ ਟ੍ਰੇਨਰ ਡਾ. ਵਿਕਰਮ ਸਿੰਗਲਾ ਈ.ਐਨ.ਟੀ. ਸਪੈਸ਼ਲਿਸਟ ਨੇ ਦੱਸਿਆ ਕਿ ਅਪਾਹਿਜਤਾ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿ ਦਿਮਾਗੀ, ਅੰਨ੍ਹਾਪਣ, ਸਰੀਰਿਕ ਅਪਾਹਜਤਾ, ਗੂੰਗਾਪਣ ਤੇ ਬੋਲਾਪਣ ਆਦਿ। ਅੱਜ ਦੀ ਇਸ ਟ੍ਰੇਨਿੰਗ ਦਾ ਵਿਸ਼ਾ ਸੁਣਨ ਸਬੰਧੀ ਸੱਮਸਿਆ ਬਾਰੇ ਹੈ। ਡਾ. ਸ਼ਰਮਾ ਨੇ ਦੱਸਿਆ ਕਿ ਭਾਰਤ ਦੀ ਕੁੱਲ ਅਬਾਦੀ ਦਾ 6.3% ਲੋਕਾਂ ਦੀ ਸੁਣਨ ਸ਼ਕਤੀ ਕਮਜੋਰ ਹੈ।ਇੱਕ ਲੱਖ ਦੀ ਅਬਾਦੀ ਪਿੱਛੇ 991 ਲੋਕਾਂ ਨੂੰ ਸੁਣਨ ਦੀ ਗੰਭੀਰ ਸਮੱਸਿਆ ਹੈ। ਇਸ ਦੇ ਮੁੱਖ ਕਾਰਨ ਦਵਾਈਆਂ ਦਾ ਦੁਸ਼ ਪ੍ਰਭਾਵ,ਬੱਚੇ ਦਾ ਜਨਮ ਸਮੇਂ ਨਾ ਰੋਣਾ, ਗਰਭਵਤੀ ਔਰਤਾਂ ਵਿੱਚ ਆਇਓਡੀਨ ਦੀ ਕਮੀ ਦਾ ਹੋਣਾ ਆਦਿ ਹਨ।ਨਵ-ਜਨਮੇ ਬੱਚਿਆਂ ਦੀ ਸੁਣਨ ਸਬੰਧੀ ਸਮੱਸਿਆਵਾਂ ਦੀ ਸਮੇਂ ਸਿਰ ਪਹਿਚਾਣ ਕਰਕੇ ਇਲਾਜ ਕੀਤਾ ਜਾਵੇਗਾ।
ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰੈਨੂੰ ਭਾਟੀਆ, ਡਿਪਟੀ ਮਾਸ ਮੀਡੀਆ ਅਫਸਰ ਮੈਡਮ ਰਾਜ ਰਾਣੀ, ਆਡੀਓਲਾਜਿਸਟ ਮੈਡਮ ਪੁਸ਼ਪਿੰਦਰ ਕੋਰ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ ਹਾਜਰ ਸਨ।