ਮਨਪ੍ਰੀਤ ਸਿੰਘ ਜੱਸੀ
- ਜ਼ਿਲ੍ਹੇ ਵਿੱਚ ਚੱਲ ਰਹੇ ਹਨ 1859 ਆਂਗਨਵਾੜੀ ਸੈਟਰ
ਅੰਮ੍ਰਿਤਸਰ, 19 ਫਰਵਰੀ 2020 - ਇਸਤਰੀ ਅਤੇ ਬਾਲ ਵਿਕਾਸ ਮੰਤਰਾਲਾ ਵਲੋ ਚਲਾਇਆ ਜਾ ਰਿਹਾ ਪੋਸ਼ਨ ਅਭਿÎਆਨ ਇਕ ਜਨ ਅੰਦੋਲਨ ਹੈ ਅਤੇ ਇਸਦਾ ਮੁੱਖ ਉਦੇਸ਼ ਭਾਰਤ ਨੂੰ ਕੁਪੋਸ਼ਨ ਤੋ ਮੁਕਤ ਬਣਾਉਨਾ ਹੈ। ਪੋਸ਼ਨ ਅਭਿਆਨ ਇਕ ਪ੍ਰੋਗਰਾਮ ਨਹੀ ਸਗੋ ਇਕ ਜਨ ਅੰਦੋਲਨ ਹੈ,ਜਿਸ ਵਿਚ ਲੋਕਾਂ ਦੀ ਭਾਗੀਦਾਰੀ ਦੀ ਜ਼ਰੂਰਤ ਹੈ। ਇਸ ਪ੍ਰੋਗਰਾਮ ਦੀ ਸਫਲਤਾ ਲਈ ਜ਼ਿਲੇ ਦੇ ਸਾਰੇ ਵਿਭਾਗ ਜਿਵੇ ਕਿ ਸਿਹਤ, ਸਿੱਖਿਆ, ਪੰਚਾਇਤੀ ਰਾਜ, ਜਲ ਸਪਲਾਈ, ਸੈਨੀਟੈਸ਼ਨ ਅਤੇ ਹਰ ਸੰਸਥਾਵਾਂ ਕੰਮ ਕਰ ਰਹੀਆਂ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸ: ਸਿਵਦੁਲਾਰ ਸਿੰਘ ਢਿਲੋ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਸ਼ਣ ਅਭਿÎਆਨ ਦਾ ਮੁੱਖ ਉਦੇਸ਼ 0-6 ਸਾਲ ਦੇ ਬੱਚਿਆਂ ਵਿਚ ਬੋਨੋਪਨ ਨੂੰ ਰੋਕਣਾ, ਕੁਪੋਸ਼ਣ ਨੂੰ ਰੋਕਣਾ, ਘੱਟ ਭਾਰ ਵਾਲੇ ਬੱਚਿਆ ਦੀ ਗਿਣਤੀ ਨੂੰ ਘੱਟਾਣਾ ਅਤੇ 2 ਫੀਸਦੀ ਪ੍ਰਤੀ ਸਾਲ ਦੀ ਦਰ ਨਾਲ ਇਸ ਨੂੰ ਘਟਾਉਣਾ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਬੱਚਿਆ ਵਿਚ ਅਨੀਮੀਆ ਨੂੰ ਰੋਕਣਾ ਅਤੇ ਇਂਸ ਵਿਚ 3 ਫੀਸਦੀ ਪ੍ਰਤੀ ਸਾਲ ਦੀ ਦਰ ਨੂੰ ਘਟਾਉਣਾ ਹੈ। ਸ: ਢਿਲੋ ਨੇ ਦੱਸਿਆ ਕਿ ਪੋਸ਼ਣ ਅਭਿਆਨ ਦਾ ਮੁੱਖ ਥੀਮ ਪੋਸਣ, ਸਾਫ ਸਫਾਈ, ਟੀਕਾਕਰਣ, ਗਰੋਥ ਮਾਨਟ੍ਰਿੰਗ, ਡਾਇਰੀਆ ਕੰਟਰੋਲ ਆਦਿ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੋਸ਼ਣ ਅਭਿਆਨ ਦੇ ਮੁੱਖ ਲਾਭਪਾਤਰੀ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ, 0-6 ਸਾਲ ਦੇ ਬੱਚੇ ਅਤੇ ਕਿਸ਼ੋਰੀਆਂ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪੋਸ਼ਣ ਅਭਿਆਨ ਨੂੰ ਸਫਲ ਕਰਨ ਲਈ ਅਨੇਕਾਂ ਪ੍ਰੋਗਰਾਮ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੇ 12 ਬਲਾਕਾਂ ਵਿਚ 1859 ਆਂਗਨਵਾੜੀ ਸੈਟਰ ਕੰਮ ਕਰ ਰਹੇ ਹਨ, ਜ਼ਿੰਨ੍ਹਾਂ ਵਿਚ 3 ਸ਼ਹਿਰੀ ਬਲਾਕਾਂ ਦੇ 451 ਅਤੇ 9 ਪੇਡੂ ਬਲਾਕਾਂ ਦੇ 1408 ਆਂਗਨਵਾੜੀ ਸੈਟਰ ਹਨ, ਜ਼ਿਨ੍ਹਾਂ ਵਿਚੋ 1121 ਸੈਟਰ ਐਲੀਮੈਟਰੀ ਸਕੂਲਾਂ ਵਿਚ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਂਗਨਵਾੜੀ ਸੈਟਰਾਂ ਵਿਚ ਵੀ 0-6 ਸਾਲ ਦੇ ਬੱਚਿਆਂ ਦੀ ਖੁਰਾਕ ਅਤੇ ਸਿਹਤ ਵਿਚ ਸੁਧਾਰ ਲਿਆਉਣਾ, ਬੱਚਿਆਂ ਵਿਚ ਕੁਪੋਸ਼ਣ,ਬਿਮਾਰੀ ਅਤੇ ਸਕੂਲ ਛੱਡਣ ਦੀ ਦਰ ਨੂੰ ਘਟਾਉਣਾ ਅਤੇ ਬੱਚਿਆਂ ਦਾ ਵਿਕਾਸ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੋਗਰਾਮ ਅਫਸਰ ਤੇ ਬਾਲ ਵਿਕਾਸ ਤੇ ਪ੍ਰਜੈਕਟ ਅਫਸਰ ਇਸ ਕੰਮ ਦਾ ਨਿਰੀਖਣ ਕਰਦੇ ਹਨ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਅਧੀਨ ਫੀਲਡ ਵਿਚ 20-25 ਆਂਗਨਵਾੜੀ ਸੈਟਰਾਂ ਪਿੱਛੇ ਕ੍ਰਮਵਾਰ 1 ਸੁਪਰਵਾਈਜ਼ਰ ਅਤੇ ਆਂਗਨਵਾੜੀ ਸੈਟਰ ਵਿਚ 1 ਵਰਕਰ ਅਤੇ 1 ਹੈਲਪਰ ਤਾਇਨਾਤ ਹੁੰਦੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਹਰਦੀਪ ਕੌਰ ਨੇ ਦੱਸਿਆ ਕਿ ਇੰਨ੍ਹਾਂ ਆਂਗਨਵਾੜੀ ਸੈਟਰਾਂ ਵਿਚ 3 ਤੋ 6 ਸਾਲ ਦੇ ਬੱਚਿਆਂ ਨੂੰ ਰਸਮੀ ਢੰਗ ਨਾਲ ਕਵਿਤਾਵਾਂ, ਖੇਡਾਂ,ਕਹਾਣੀਆਂ ਆਦਿ ਰਾਹੀ ਪੀ੍ਰ ਸਕੂਲ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਬੱਚਿਆਂ ਦਾ ਟੀਕਾਕਰਣ ਵੀ ਕਰਵਾਇਂਆ ਜਾਂਦਾ ਹੈ।