ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 24 ਫਰਵਰੀ 2020 - ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੋਹਾਲੀ ਵਲੋਂ ਹਰ ਮਹੀਨੇ ਕਰਵਾਏ ਜਾਂਦੇ ਯੂਨੀਵਰਸਲ ਵਿਰਾਸਤੀ ਅਖਾੜੇ ਦੇ 24 ਵੇ ਮਹੀਨੇ ਫੇਸ 1 ਵਿਚ ਇਕ ਸ਼ਾਮ ਵਿਸਰ ਰਹੀ ਢਾਡੀ ਤੇ ਕਵੀਸ਼ਰ ਕਲਾ ਦੇ ਨਾਮ ਪੇਸ਼ ਕੀਤਾ ਗਿਆ ।ਸਵੇਰੇ ਪਹਿਲਾਂ ਸੁਸਾਇਟੀ ਵਲੋਂ ਵਿਰਾਸਤੀ ਅਖਾੜੇ ਦੇ 24 ਮਹੀਨੇ ਪੂਰੇ ਹੋਣ ਤੇ ਸ਼ੁਕਰਾਨੇ ਵਜੋਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਸ਼ਾਮ ਨੂੰ ਅਖਾੜਾ ਲੋਕ ਗਾੲਿਕਾ ਲਾਚੀ ਬਾਵਾ ਨੂੰ ਸ਼ਰਧਾਂਜਲੀ ਦੇ ਕੇ ਸ਼ੁਰੂ ਹੋਇਆ ।
ਪ੍ਰੀਤਮ ਸਿੰਘ ਪ੍ਰਧਾਨ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਫੇਸ 1 ਤੇ ਅਵਤਾਰ ਸਿੰਘ ਰੰਗਰਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਿਰ ਹੋਏ । ਪ੍ਰੀਤਮ ਸਿੰਘ ਜੀ ਨੇ ਕਿਹਾ ਕਿ ਨੌਜਵਾਨਾਂ ਨੂੰ ਸੇਧ ਦੇਣ ਲੲੀ ਇਹੋ ਜਿਹੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹਨ । ਮੰਚ ਸੰਚਾਲਨ ਕਰਮਜੀਤ ਸਿੰਘ ਬੱਗਾ ਨੇ ਬਾਖੂਬੀ ਨਿਭਾਈ । ਅਖਾੜੇ ਵਿਚ ਪ੍ਦੀਪ ਸਿੰਘ ਪਾਰਸ ਤੇ ਸਤਨਾਮ ਸਿੰਘ ਟਾਡਾਂ ਦੇ ਢਾਡੀ ਜੱਥੇ ਨੇ ਟਕਸਾਲੀ ਢਾਡੀ ਰੰਗ ਗਾੲੇ। ਸੋਸਾਇਟੀ ਦੇ ਉਭਰ ਰਹੇ ਗਾਇਕ ਹਰਮਨ ਗਿੱਲ ਤੇ ਗੱਗੀ ਨਾਹਰ ਵਲੋਂ ਜ਼ਿੰਦਗੀ ਨੂੰ ਸੇਧ ਦਿੰਦੀ ਕਵੀਸ਼ਰੀ ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ , ਸਰਬਜੀਤ ਤੇ ਗੁਰਨੀਤ ਕੌਰ ਅਤੇ ਮਲਕੀਤ ਸਿੰਘ ਨਾਗਰਾ ਤੇ ਬਲਵਿੰਦਰ ਸਿੰਘ ਢਿੱਲੋਂ ਵਲੋਂ ਬਾਬੂ ਰਜਬ ਅਲੀ ਦਾ ਛੰਦ ਕਵੀਸ਼ਰੀ ਕਲਾ ਦੇ ਫ਼ਨ ਦਾ ਮੁਜ਼ਾਹਰਾ ਕੀਤਾ ।
ਗੁਰਸੇਵਕ ਸਿੰਘ ਚਮਕਾਰਾ ਤੇ ਸਾਥੀਆਂ ਵਲੋਂ ਪੁਰਾਤਨ ਕਵੀਸ਼ਰੀ ਗਾ ਕੇ ਵਾਹ ਵਾਹ ਖੱਟੀ । ਅਖਾੜੇ ਵਲੋਂ ਢਾਡੀ ਅਮਰ ਸਿੰਘ ਸ਼ੋਕੀ ਤੇ ਗਿਆਨੀ ਬਲਦੇਵ ਸਿੰਘ ਦਰਦੀ ਤੇ ਦੀਦਾਰ ਸਿੰਘ ਸ਼ੀਤਲ ਸਾਰੰਗੀ ਵਾਦਕ ਨੂੰ ਤਾੳੁਮਰ ਢਾਡੀ ਕਲਾ ਖੇਤਰ ਵਿੱਚ ਦਿੱਤੇ ਗੲੇ ਯੋਗਦਾਨ ਲਈ ਵਿਸ਼ੇਸ਼ ਸਨਮਾਨ ਵੀ ਦਿਤਾ ਗਿਆ ।ਪ੍ਰੋਗਰਾਮ ਵਿਚ ਗੁਰਪ੍ਰੀਤ ਸਿੰਘ ਖਾਲਸਾ, ਢਾਡੀ ਹਰਜੀਤ ਸਿੰਘ ਐਮ.ੲੇ, ਖੂਨਦਾਨ ਜੋੜੀ ਬਲਵੰਤ ਸਿੰਘ ਜਸਵੰਤ ਕੌਰ , ਅਮ੍ਰਿਤਪਾਲ ਸਿੰਘ, ਗੋਪਾਲ ਸ਼ਰਮਾ, ਆਸ਼ੀਸ਼ ਗਰਗ, ਸੁਖਬੀਰ , ਅਨੂੰਰੀਤ, ਮਨਦੀਪ , ਗੁਰਸਿਮਰਨ , ਅਮਨ , ਹਰਦੀਪ, ਵਿੱਕੀ , ਸ਼ਗੁਨ , ਸਤਪਾਲ ਸਿੰਘ ਬਾਗੀ ਹਾਜ਼ਰ ਰਹੇ । ਅੰਤ ਵਿਚ ਸੋਸਾਇਟੀ ਦੇ ਸਰਪ੍ਰਸਤ ਭੁਪਿੰਦਰ ਬੱਬਲ , ਕਰਮਜੀਤ ਸਿੰਘ ਬੱਗਾ , ਬਲਕਾਰ ਸਿੱਧੂ ਨੂੰ ਪੰਜਾਬ ਸਰਕਾਰ ਵਲੋਂ ਮਿਲੇ ਸਨਮਾਨ ਦੀ ਵਧਾਈ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਨਰਿੰਦਰ ਨੀਨਾ ਵਲੋਂ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।