ਜਲੰਧਰ, 26 ਮਾਰਚ 2020 - ਪੰਜਾਬ ਜਾਗ੍ਰਿਤੀ ਮੰਚ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਪੰਜਾਬ ਕਲਾ ਪ੍ਰੀਸ਼ਦ ਵਲੋਂ ਸਥਾਨਕ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਕੱਢੇ ਗਏ 10ਵੇਂ ਪੰਜਾਬੀ ਜਾਗ੍ਰਿਤੀ ਮਾਰਚ 'ਚ ਵੱਖ-ਵੱਖ ਸਮਾਜ ਸੇਵੀ, ਧਾਰਮਿਕ ਤੇ ਰਾਜਸੀ ਜਥੇਬੰਦੀਆਂ ਦੇ ਆਗੂਆਂਤੋਂ ਇਲਾਵਾ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪੰਜਾਬੀ ਪ੍ਰੇਮੀਆਂ ਨੇ ਬਹੁਤ ਹੀ ਜੋਸ਼ ਤੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਇਹ ਮਾਰਚ ਵੱਖ-ਵੱਖ ਬਾਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸਮਾਪਤ ਹੋਇਆ। ਮਾਰਚ ਦਾ ਥਾਂ-ਥਾਂ 'ਤੇ ਪੰਜਾਬੀ ਪ੍ਰੇਮੀਆਂ ਵਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ।
ਮਾਰਚ ਦੇ ਅੱਗੇ ਪੰਜਾਬੀ ਪ੍ਰੇਮੀ ਢੋਲ ਦੀ ਥਾਪ 'ਤੇ ਭੰਗੜਾ ਪਾਉਂਦੇ ਹੋਏ ਚੱਲ ਰਹੇ ਸਨ। ਬੈਂਡ ਵਾਜਾ ਪਾਰਟੀਆਂ ਤੇ ਰੰਗ-ਬਰੰਗੀਆਂ ਵਰਦੀਆਂ 'ਚ ਸਜੇ ਵਿਦਿਆਰਥੀ ਵੀ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੇ ਸਨ। ਬੱਚਿਆਂ ਨੇ ਹੱਥਾਂ 'ਚ ਮਾਂ ਬੋਲੀ ਦੇ ਸਤਿਕਾਰ 'ਚ ਤਖਤੀਆਂ ਅਤੇ ਬੈਨਰ ਚੁੱਕੇ ਹੋਏ ਸਨ। ਮਾਰਚ ਦੇ ਅੱਗੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਤੇ ਉੱਘੇ ਸ਼ਾਇਰ ਡਾ. ਸਾਧੂ ਸਿੰਘ ਹਮਦਰਦ, ਡਾ. ਜਗਤਾਰ, ਬਲਵੰਤ ਗਾਰਗੀ, ਸੰਤ ਸਿੰਘ ਸੇਖੋਂ, ਦਲੀਪ ਕੌਰ ਟਿਵਾਣਾ, ਜਸਵੰਤ ਸਿੰਘ ਕੰਵਲ, ਸੁਰਜੀਤ ਪਾਤਰ ਅਤੇ ਗੁਰਦਿਆਲ ਸਿੰਘ ਸਮੇਤ ਹੋਰਨਾਂ ਉੱਘੇ ਸਾਹਿਤਕਾਰਾਂ ਦੀਆਂ ਤਸਵੀਰਾਂ ਨਾਲ ਸਜਾਈ ਗੱਡੀ ਚੱਲ ਰਹੀ ਸੀ ਤੇ ਗੱਡੀ 'ਚ ਪੰਜਾਬੀ ਲੋਕ ਗੀਤ ਵੱਖਰੀ ਹੀ ਛਾਪ ਛੱਡ ਰਹੇ ਸਨ। ਮਾਰਚ 'ਚ ਪ੍ਰੋ. ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ, ਜਸਬੀਰ ਸਿੰਘ ਗੁਣਾਚੌਰੀਆ, ਸ. ਪ੍ਰਦੁਮੱਣ ਸਿੰਘ ਜੌਲੀ, ਪ੍ਰਿੰਸੀਪਲ ਵਰਿੰਦਰਜੀਤ ਕੌਰ, ਪ੍ਰਿੰ. ਮਨਜੀਤ ਸਿੰਘ ਢੱਲ ਸੇਂਟ ਸੋਲਜ਼ਰ ਗਰੁੱਪ, ਹਰਦੀਪ ਸਿੰਘ ਤੱਗੜ, ਸੰਤ ਬਾਬਾ ਗੁਰਵਿੰਦਰਪਾਲ ਸਿੰਘ, ਯੂਥ ਅਕਾਲੀ ਆਗੂ ਸੁਖਮਿੰਦਰ ਸਿੰਘ ਰਾਜਪਾਲ, ਮੁਸਲਿਮ ਆਗੂ ਆਕੀਬ ਜਾਵੇਦ ਸਲਮਾਨੀ, ਅਯੂਬ ਸਲਮਾਨੀ, ਲਿਆਕਤ ਸਲਮਾਨੀ, ਪ੍ਰਿੰ. ਸਰਿਤਾ ਵਰਮਾ, ਰਮਨਜੀਤ ਕੌਰ ਜੌਲੀ, ਜਸਪ੍ਰੀਤ ਚੌਹਾਨ, ਮੈਡਮ ਗੁਰਬਚਨ ਕੌਰ ਦੂਆ, ਪੰਜਾਬ ਦੇ ਰਫੀ ਰਛਪਾਲ ਸਿੰਘ ਪਾਲ, ਭੁਪਿੰਦਰਪਾਲ ਸਿੰਘ ਖਾਲਸਾ, ਸਮਾਜ ਸੇਵਿਕਾ ਬੀਬੀ ਸੁਸ਼ੀਲ ਕੌਰ, ਬਾਬਾ ਗੁਰਦਿਆਲ ਸਿੰਘ ਟਾਂਡਾ, ਰਾਜੇਸ਼ ਵਿੱਜ, ਤੇਜਿੰਦਰ ਸਿੰਘ ਪ੍ਰਦੇਸੀ, ਬੇਅੰਤ ਸਿੰਘ ਸਰਹੱਦੀ, ਕਪਿਲ ਅਰੋੜਾ, ਡਾ. ਅਜੇ,
ਇੰਗਲੈਂਡ ਤੋਂ ਅਮਰਜੀਤ ਸਿੰਘ ਧਾਮੀ, ਇੰਦਰਜੀਤ ਸਿੰਘ ਸੋਨੂੰ, ਅਮਰੀਕਾ ਤੋਂ ਸੋਨੀਆ ਹੀਰ, ਬਲਦੇਵ ਰਾਹੀ, ਪਰਮਜੀਤ ਸਿੰਘ ਸੰਸੋਆ, ਰੂਪ ਲਾਲ, ਸੰਜੀਵ ਸਿੰਘ ਮਾਹੀ, ਕਾਮਰੇਡ ਅਮਰੀਕ ਸਿੰਘ, ਸਰਵਣ ਸਿੰਘ ਸੈਣੀ, ਹਰਪਾਲ ਸਿੰਘ ਸੈਣੀ, ਗੁਰਦੇਵ ਸਿੰਘ ਗੋਲਡੀ ਭਾਟੀਆ, ਪ੍ਰੋ. ਕ੍ਰਿਪਾਲ ਸਿੰਘ ਜੰਡੂ, ਬਿੱਟੂ ਅਰੋੜਾ, ਕੌਂਸਲਰ ਹਰਪ੍ਰੀਤ, ਨੀਰਜ ਨੀਰੂ, ਮੇਜਰ ਸਿੰਘ, ਰਮੇਸ਼ ਮਿੰਟੂ ਕੌਂਸਲਰ, ਪ੍ਰਮਿੰਦਰ ਸਿੰਘ, ਡਾ. ਪਰੈਟੀ ਸੋਢੀ (ਪ੍ਰਿੰ.), ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਜੀਤ ਸਿੰਘ ਸੰਘਾ, ਦੀਪਕ ਸ਼ਰਮਾ, ਡਾ. ਸੰਤੋਸ਼ ਖੰਨਾ, ਮੈਡਮ ਸਿਮਰਨ ਸਿੱਧੂ, ਜਗਦੀਪ ਸਿੰਘ ਸੋਨੂੰ ਸੰਧਰ, ਮਨਦੀਪ ਸਿੰਘ ਮਿੱਠੂ, ਪ੍ਰਮਿੰਦਰ ਸਿੰਘ ਦਸ਼ਮੇਸ਼ ਨਗਰ, ਸਤਿੰਦਰ ਸਿੰਘ, ਪ੍ਰਦੀਪ ਸਿੰਘ, ਰਾਜ ਕੁਮਾਰ, ਬਾਬਾ ਜੈ ਨਾਥ, ਤਿਲਕ ਰਾਜ, ਪ੍ਰੋ. ਸੰਦੀਪ, ਡਾ. ਗੋਪਾਲ ਸਿੰਘ ਬੁੱਟਰ, ਡਾ. ਕੁਲਵਿੰਦਰਦੀਪ ਕੌਰ, ਕਾਂਤਾ ਚੌਹਾਨ, ਡਾ. ਐਸ. ਪੀ. ਅਰੋੜਾ (ਪ੍ਰਿੰ.), ਪ੍ਰਭਦਿਆਲ, ਅਜਮੇਰ ਸਿੰਘ ਸਹੋਤਾ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਮਾਰਚ ਨੂੰ ਸਫਲ ਬਣਾਉਣ ਲਈ ਕੁਲਵਿੰਦਰ ਸਿੰਘ ਹੀਰਾ, ਗੁਰਮੀਤ ਸਿੰਘ ਵਾਰਸ ਤੇ ਉਨ੍ਹਾਂ ਦੇ ਸਾਥੀ ਵਲੰਟੀਅਰਾਂ ਵਲੋਂ ਕਾਫੀ ਮਿਹਨਤ ਕੀਤੀ ਗਈ।