← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 22 ਮਈ 2020 - ਹਿੰਦ-ਪਾਕਿ ਸਰਹੱਦ 'ਤੇ ਖੇਮਕਰਨ ਸੈਕਟਰ ਅੰਦਰ ਬੀ.ਐੱਸ.ਐਫ ਦੀ 116 ਬਟਾਲੀਅਨ ਨੇ ਅੱਜ ਸੀਮਾ ਚੌਕੀ ਗੱਜਲ ਅਧੀਨ ਪੈਂਦੀ ਸਰਹੱਦ ਦੇ ਪਿੱਲਰ ਨੰਬਰ 169 ਨੇੜਿਉਂ ਹੈਰੋਇਨ ਨਾਲ ਭਰੀ ਦੋ ਲੀਟਰ ਦੀ ਪਲਾਸਟਿਕ ਦੀ ਬੋਤਲ ਅਤੇ ਇੱਕ ਪਾਕਿਸਤਾਨੀ 9 ਐਮ.ਐਮ ਪਿਸਟਲ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਬੀ.ਐੱਸ.ਐਫ ਵੱਲੋਂ ਘਟਨਾ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁੱਝ ਦਿਨ ਪਹਿਲਾਂ ਵੀ ਬੀ.ਐੱਸ.ਐਫ ਨੇ ਖੇਮਕਰਨ ਸੈਕਟਰ 'ਚ ਸੀਮਾ ਚੌਂਕੀ ਟੀ-ਬੰਧ ਤੋਂ ਵੀ ਪਲਾਸਟਿਕ ਦੀਆਂ ਬੋਤਲਾਂ ਚ ਵੀ ਹੈਰੋਇਨ ਅਤੇ ਪਿਸਤੌਲ ਵੀ ਬਰਾਮਦ ਕੀਤੇ ਸਨ।
Total Responses : 971