← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 22 ਮਈ 2020 - ਪੰਜਾਬ ਵਿੱਚ ਕਰਫਿਊ ਦੇ ਖ਼ਤਮ ਹੋਣ ਸਾਰ ਹੀ ਗੁਰੂ ਘਰਾਂ ਵਿਚ ਵੀ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਹੈ। ਕੁੱਲ 45 ਦਿਨਾਂ ਬਾਅਦ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਰੌਣਕ ਵੇਖਣ ਨੂੰ ਮਿਲੀ ਹੈ। ਜਿਥੇ ਸੰਗਤਾਂ ਸ਼ੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਦੇ ਹੋਏ ਗੁਰੂ ਘਰ ਨਤਮਸਤਕ ਹੋ ਰਹੀਆਂ ਹਨ। ਸੰਗਤਾਂ ਦੀ ਸੁਰੱਖਿਆਂ ਲਈ ਸ਼੍ਰੋਮਣੀ ਕਮੇਟੀ ਦੇ ਵੀ ਪੁਖਤਾ ਪ੍ਰਬੰਧ ਹਨ। ਇਸ ਮੌਕੇ ਡਾ. ਰੂਪ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਚਾਹੇ ਸੰਗਤਾਂ ਦੀ ਆਮਦ ਇਸ ਵਕਤ ਘੱਟ ਹੈ ਪਰ ਆਉਂਦੇ ਸਮੇਂ ਦੌਰਾਨ ਜੇਕਰ ਸੰਗਤ ਜ਼ਿਆਦਾ ਹੁੰਦੀ ਹੈ ਤਾਂ ਉਸ ਲਈ ਵੀ ਸਾਡੇ ਪੁਖਤਾ ਪ੍ਰਬੰਧ ਹਨ।
Total Responses : 936