← ਪਿਛੇ ਪਰਤੋ
ਫਿਰੋਜ਼ਪੁਰ, 26 ਮਈ 2020 - ਥਾਣਾ ਲੱਖੋਕੇ ਬਹਿਰਾਮ ਦੇ ਅਧੀਨ ਆਉਂਦੇ ਵਿਸ਼ਵਕਰਮਾ ਵਰਕਾਸ਼ਪ ਨੇੜੇ ਗੁਰਦੁਆਰਾ ਪ੍ਰਗਟ ਸਾਹਿਬ ਤੋਂ ਇਕ ਘੋੜਾ ਟਰਾਲਾ ਚੋਰੀ ਹੋਣ ਦੀ ਖਬਰ ਮਿਲੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਖਦੇਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਲੱਖੋਕੇ ਬਹਿਰਾਮ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦਾ ਘੋੜਾ ਟਰਾਲਾ ਕੋਈ ਅਣਪਛਾਤਾ ਵਿਅਕਤੀ ਵਿਸ਼ਵਕਰਮਾ ਵਰਕਸ਼ਾਪ ਨੇੜੇ ਗੁਰਦੁਆਰਾ ਪ੍ਰਗਟ ਸਾਹਿਬ ਤੋਂ ਚੋਰੀ ਕਰਕੇ ਲੈ ਗਿਆ ਹੈ। ਬਾਅਦ ਵਿਚ ਪੜਤਾਲ ਐੱਸਪੀ, ਪੀਬੀਆਈ ਫਿਰੋਜ਼ਪੁਰ ਅਤੇ ਸਹਿਮਤੀ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਵੱਲੋਂ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਏਐੱਸਆਈ ਸ਼ਿੰਗਾਰਾ ਸਿੰਘ ਕਰ ਰਹੇ ਹਨ।
Total Responses : 936