- ਭਾਰਤ ਭਰ ਵਿੱਚੋਂ 62 ਪ੍ਰਿੰਟਰਜ਼ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਹਿੱਸਾ ਲਿਆ
ਬਟਾਲਾ, 31 ਮਈ 2020 - ਕੋਰੋਨਾ ਵਾਇਰਸ ਦੀ ਜੰਗ ਨੂੰ ਜਿੱਤਣ ਲਈ ਭਾਰਤ ਸਰਕਾਰ ਦੇ ਨਾਲ ਆਮ ਲੋਕਾਂ ਦਾ ਵੀ ਵੱਡਾ ਸਹਿਯੋਗ ਰਿਹਾ ਹੈ। ਕੋਰੋਨਾ ਵਾਰ ਵਿੱਚ ਪ੍ਰਿੰਟਿੰਗ ਇੰਡਸਟਰੀ ਦਾ ਯੋਗਦਾਨ ਵੀ ਸ਼ਲਾਘਾਯੋਗ ਰਿਹਾ ਹੈ। ਦੇਸ਼ ਭਰ ਵਿੱਚ ਪ੍ਰਿੰਟਰਜ਼ ਵਲੋਂ ਤਾਲਾਬੰਦੀ ਦੇ ਕਾਰਨ ਵੱਖ-ਵੱਖ ਸਮਾਜ ਸੇਵਾਵਾਂ ਨਿਭਾਈਆਂ ਗਈਆਂ ਹਨ। ਜਿਸ ਨਾਲ ਜਿੱਥੇ ਲੋੜਵੰਦਾਂ ਦੀਆਂ ਮੁਸ਼ਕਿਲਾਂ ਘੱਟ ਹੋਈਆਂ ਹਨ। ਉੱਥੇ ਹੀ ਕੋਰੋਨਾ ਦੀ ਬਿਮਾਰੀ ਨੂੰ ਕਾਬੂ ਕਰਨ ਵਿੱਚ ਵੀ ਸਫਲਤਾ ਹਾਸਲ ਹੋਈ ਹੈ।
ਪ੍ਰਿੰਟਰਜ਼ ਵਲੋਂ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਬਦਲੇ ਵਿਸ਼ਵ ਪ੍ਰਸਿੱਧ 'ਆਫਸੈਟ ਪ੍ਰਿੰਟਰਜ਼ ਐਸੋਸੀਏਸ਼ਨ (ਰਜਿ:) ਲੁਧਿਆਣਾ' ਤੇ ਹੋਰ ਪ੍ਰਿੰਟ ਇੰਡਸਟਰੀ ਨਾਲ ਸਬੰਧਤਾਂ ਵਲੋਂ ਇੱਕ ਵੈਬੀਨਾਰ ਕਰਾ ਕੇ 'ਰਾਸ਼ਟਰੀ ਕੋਰੋਨਾ ਯੋਧਾ' ਦੇ ਸਨਮਾਨ ਪੱਤਰ ਦਿੱਤੇ ਗਏ। 'ਰਾਸ਼ਟਰੀ ਪ੍ਰਿੰਟਰ ਯੋਧਾ' ਭਾਰਤ ਵਿੱਚੋਂ ਪ੍ਰਿੰਟਿੰਗ ਕਾਰੋਬਾਰੀਆਂ ਨੇ ਲਾਕਡਾਊਨ ਦੇ ਦੌਰਾਨ 'ਕੋਰੋਨਾ ਵਿਰੁਧ ਜੰਗ' ਵਿੱਚ ਹਿੱਸਾ ਲਿਆ। ਨਾਮਜਦਗੀ ਲਈ ਭਾਰਤ ਭਰ ਵਿੱਚੋਂ ਵੱਖ-ਵੱਖ ਸ਼ਹਿਰਾਂ ਦੇ 62 ਪ੍ਰਿੰਟਰਜ਼ ਐਸੋਸੀਏਸ਼ਨਾਂ ਦੇ ਮੈਂਬਰਾਂ ਵਲੋਂ ਕੀਤੀਆਂ ਸੇਵਾਵਾਂ ਦੱਸਣ ਬਾਰੇ ਕਿਹਾ ਗਿਆ। ਇਸ ਵੈਬੀਨਾਰ ਮੀਟਿੰਗ 'ਚ 72 ਮੈਂਬਰਾਂ ਨੇ ਹਿੱਸਾ ਲਿਆ।
ਵੈਬੀਨਾਰ ਦੌਰਾਨ ਸਾਬਕਾ ਪ੍ਰਧਾਨ ਦੀ ਐਸੋਸੀਏਸ਼ਨ ਆਫ ਪ੍ਰਿੰਟਰਜ਼ (ਰਜਿ:) ਤੇ ਸਿਵਲ ਡਿਫੈਂਸ ਦੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਸੂਤੀ ਕੱਪੜੇ ਦੇ ਫੇਸ ਮਾਸਕ ਵੰਡੇ, ਬਟਾਲਾ ਸ਼ਹਿਰ ਵਿੱਚ ਵੱਖ-ਵੱਖ ਥਾਂਈ ਸੈਨੀਟਾਈਜ਼ ਕੀਤਾ ਗਿਆ ਹੈ, ਹੈਂਡ ਸੈਨੀਟਾਈਜ਼ਰ ਵੰਡੇ ਗਏ, ਰਾਸ਼ਨ ਵੰਡਣਾ ਤੇ ਸ਼ੋਸਲ ਮੀਡੀਏ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਾ ਆਦਿ ਨਿਸ਼ਕਾਮ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ।
ਆਫਸੈਟ ਪ੍ਰਿੰਟਰਜ਼ ਐਸੋਸੀਏਸ਼ਨ ਲੁਧਿਆਣਾ ਵਲੋਂ ਇਹਨਾਂ ਸੇਵਾਵਾਂ ਬਦਲੇ ਬਟਾਲਾ ਦੇ ਹਰਬਖਸ਼ ਸਿੰਘ ਨੂੰ 'ਰਾਸ਼ਟਰੀ ਪ੍ਰਿੰਟਰ -ਕੋਰੋਨਾ ਯੋਧਾ' ਦਾ ਸਨਮਾਨ ਦਿੱਤਾ ਗਿਆ। ਇਸ ਵੈਬੀਨਾਰ ਸਨਮਾਨ ਸਮਾਗਮ ਵਿਚ ਸੈਕਟਰੀ ਪ੍ਰੋ: ਕਮਲ ਚੋਪੜਾ ਤੇ ਕੋਆਰਡੀਨੇਟਰ ਡਾ: ਲਕਛਮੀ ਪ੍ਰਿਆ ਕੋਇੰਬੇਟੂਰ ਵਲੋਂ ਵਿਸ਼ੇਸ਼ ਸਹਾਰਨਾ ਕੀਤੀ ਗਈ।