ਪਟਿਆਲਾ, 1 ਜੂਨ 2020 - ਪਟਿਆਲਾ ਪੁਲਿਸ ਨੇ ਵਾਂਟੇਡ ਕ੍ਰਿਮੀਨਲ ਪਵਨ ਕੁਮਾਰ ਉਰਫ ਪੁੰਨੂ ਨੂੰ ਹਨੂਮਾਨਗੜ੍ਹ, ਰਾਜਸਥਾਨ ਤੋਂ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ 'ਤੇ ਅਨਾਜ ਮੰਡੀ ਪਟਿਆਲਾ ਦੇ ਥਾਣੇ 'ਚ ਸ਼ਮਸ਼ੇਰ ਸਿੰਘ ਨਾਮੀ ਬੰਦੇ ਦੇ ਕਤਲ ਦਾ ਪਰਚਾ ਦਰਜ ਹੈ।
ਸੀ.ਆਈ.ਏ ਪਟਿਆਲਾ ਦੇ ਸਹਿਯੋਗ ਨਾਲ ਪਟਿਆਲਾ ਸਿਟੀ ਡੀ.ਐਸ.ਪੀ 2 ਸਰੁਵ ਜਿੰਦਲ ਦੀ ਅਗਵਾਈ ਹੇਠ ਕੰਮ ਕਰ ਰਹੀ ਇੱਕ ਟੀਮ ਦੇ ਹੱਥ ਇਹ ਸਫਲਤਾ ਲੱਗੀ ਹੈ।