ਵਰਦੇਵ ਸਿੰਘ ਨੋਨੀ ਮਾਨ ਦੇ ਨਾਲ ਚੁਣੇ ਹੋਏ ਨਵ ਨਿਯੁਕਤ ਸਰਕਲ ਪ੍ਰਧਾਨ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ ; 1 ਜੂਨ; ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਪੂਰੀ ਹੋਣ ਤੋਂ ਬਾਅਦ ਬੀਤੇ ਦਿਨ ਹਲਕਾ ਗੁਰੂਹਰਸਹਾਏ ਹਲਕੇ ਦੇ ਵੱਖ - ਵੱਖ ਸੱਤ ਸਰਕਲਾਂ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ ।
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਇਹਨਾਂ ਨਿਯੁਕਤੀਆਂ ਦਾ ਐਲਾਨ ਕੀਤਾ ।
ਉਹਨਾਂ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਅਸੀਂ ਡੈਲੀਗੇਟ ਮੀਟਿੰਗ ਨਹੀਂ ਬੁਲਾ ਸਕੇ , ਜਿਸਤੋਂ ਬਾਅਦ ਵੱਖ - ਵੱਖ ਸਰਕਲਾਂ ਦੇ ਡੈਲੀਗੇਟਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਸਰਕਲ ਚੱਕ ਸੈਦੋ ਕੇ ਤੋਂ ਗੁਰਬਾਜ ਸਿੰਘ ਰੱਤੇਵਾਲਾ ਨੂੰ ਸਰਕਲ ਜੱਥੇਦਾਰ ਨਿਯੁਕਤ ਕੀਤਾ ਗਿਆ ਹੈ ।
ਇਸ ਤਰ੍ਹਾਂ ਹੀ ਸਰਕਲ ਅਮੀਰ ਖਾਸ ਤੋਂ ਗੁਰਸ਼ਰਨ ਸਿੰਘ ਚਾਵਲਾ, ਗੁਰੂਹਰਸਹਾਏ ਸ਼ਹਿਰੀ ਤੋਂ ਪ੍ਰੇਮ ਸੱਚਦੇਵਾ , ਸਰਕਲ ਗੋਲੂ ਕਾ ਮੋੜ ਤੋਂ ਸ਼ੇਰ ਚੰਦ ਬੁੰਗੀ, ਸਰਕਲ ਝੋਕ ਮੋਹੜੇ ਤੋਂ ਗੁਰਦਿੱਤ ਸਿੰਘ ਸੰਧੂ, ਸਰਕਲ ਲੱਖੋ ਕੇ ਬਹਿਰਾਮ ਤੋਂ ਮੇਜਰ ਸਿੰਘ ਸੋਢੀਵਾਲਾ ਅਤੇ ਸਰਕਲ ਮੇਘਾ ਰਾਏ ਉਤਾੜ ਤੋਂ ਸੁਰਜੀਤ ਸਿੰਘ ਮਾਦੀ ਕੇ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ।
ਇਸ ਸਮੇਂ ਨੋਨੀ ਮਾਨ ਨੇ ਸਾਰੇ ਨਵ ਨਿਯੁਕਤ ਪ੍ਰਧਾਨਾਂ ਨੂੰ ਸਿਰੋਪਾਓ ਦੇ ਕੇ ਵਧਾਈ ਦਿੱਤੀ ਤੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਮਜਬੂਤ ਹੋਵੇਗਾ ।
ਓਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਜਿਲ੍ਹੇ ਅਤੇ ਸਰਕਲਾਂ ਦੇ ਅਹੁਦੇਦਾਰਾਂ ਦਾ ਐਲਾਨ ਵੀ ਜਲਦ ਕੀਤਾ ਜਾ ਰਿਹਾ ਹੈ ।
ਸਾਰੇ ਸਰਕਲ ਪ੍ਰਧਾਨਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਰਦੇਵ ਸਿੰਘ ਮਾਨ ਦਾ ਧੰਨਵਾਦ ਕੀਤਾ ,
ਜਿੰਨ੍ਹਾਂ ਓਹਨਾਂ ਨੂੰ ਇਹ ਜਿੰਮੇਵਾਰੀ ਸੌਪੀ ਹੈ ।
ਸਰਕਲ ਪ੍ਰਧਾਨਾਂ ਨੇ ਇਸ ਮੌਕੇ ਵਿਸ਼ਵਾਸ ਦਿਵਾਇਆ ਕਿ ਉਹ ਪੰਥ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਹਰ ਸੰਭਵ ਯਤਨ ਕਰਨਗੇ ।
ਪਾਰਟੀ ਵੱਲੋਂ ਰਾਜਸੀ ਖੇਤਰ ਤੋਂ ਇਲਾਵਾ ਹੋਰ ਕਾਰਜਾਂ ਲਈ ਵੀ ਲਗਾਈ ਜਾਂਦੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ ।
ਇਸ ਸਮੇਂ ਨਰਦੇਵ ਸਿੰਘ ਬੌਬੀ ਮਾਨ, ਸੁਖਦੇਵ ਸਿੰਘ ਕੜਮਾ, ਜਸਪ੍ਰੀਤ ਸਿੰਘ ਮਾਨ ਇੰਚਾਰਜ ਆਈ.ਟੀ ਵਿੰਗ ਲੋਕ ਸਭਾ ਫਿਰੋਜ਼ਪੁਰ, ਗੁਰਵਿੰਦਰ ਸਿੰਘ ਗਿੱਲ , ਬਿੰਦਰ ਮਾਨ ਅਤੇ ਗੁਰਮੀਤ ਸਿੰਘ ਮਾਨ , ਜਗਦੀਸ਼ ਬੁੰਗੀ ਆਦਿ ਹਾਜ਼ਰ ਸਨ ।