ਹਰੀਸ਼ ਕਾਲੜਾ
ਰੂਪਨਗਰ, 5 ਜੂਨ 2020 - ਅੱਜ ਵਿਸ਼ਵ ਵਾਤਾਵਰਣ ਦਿਵਸ ਮੋਕੇ ਦਫ਼ਤਰ ਸਿਵਲ ਸਰਜਨ ਰੂਪਨਗਰ ਵਿਖੇ ਦਰੱਖਤ ਲਗਾਉਂਦੇ ਹੋਏ ਸਿਵਲ ਸਰਜਨ ਰੂਪਨਗਰ ਡਾ. ਐਚ.ਐਨ.ਸ਼ਰਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 05 ਜੂਨ 1974 ਨੂੰ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਗਿਆ ਅਤੇ 143 ਦੇਸ਼ਾਂ ਵਿੱਚ ਇਹ ਦਿਨ ਮਨਾ ਕੇ ਮਾਨਵਤਾ ਲਈ ਵੱਜ ਰਹੀ ਖਤਰੇ ਦੀ ਘੰਟੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਆਰੰਭਿਆ ਗਿਆ ਸੀ।
ਉਹਨਾਂ ਨੇ ਦੱਸਿਆ ਕਿ ਇਸ ਸਾਲ ਦਾ ਥੀਮ ਹੈ"ਕੁਦਰਤ ਲਈ ਸਮਾਂ" । ਭੋਜਨ ਜੋ ਅਸੀਂ ਖਾਂਦੇ ਹਾਂ,ਹਵਾਂ ਜਿਸ ਵਿੱਚ ਅਸੀ ਸਾਹ ਲੈਂਦੇ ਹਾਂ ਅਤੇ ਪਾਣੀ ਜੋ ਅਸੀਂ ਪੀਂਦੇ ਹਾਂ ਇਹ ਕੁਦਰਤ ਦੀ ਦੇਣ ਹੈ ।ਇਸ ਲਈ ਸਾਨੂੰ ਵਾਤਾਵਰਣ ਸਾਫ ਸੁਥਰਾ ਬਣਾਉਣ ਲਈ ਜਾਗਰੂਕ ਹੋਣ ਦੀ ਜਰੂਰਤ ਹੈ ਕਿਉਂਕਿ ਸਥਿਤੀ ਇਹ ਹੈ ਕਿ ਹਰ ਸਾਲ ਦੁਨੀਆ ਵਿੱਚ ਵਾਤਾਵਰਣ ਪ੍ਰਦੂਸ਼ਣ ਕਾਰਨ 70 ਲੱਖ ਤੋਂ ਵੱਧ ਲੋਕਾਂ ਦੀ ਜਾਨ ਦਾ ਨੁਕਸਾਨ ਹੁੰਦਾ ਹੈ ਅਤੇ ਬੱਚਿਆਂ ਦੀ ਸਹੀ ਜਿੰਦਗੀ ਤੇ ਸਵਾਲੀਆ ਚਿੰਨ੍ਹ ਲੱਗ ਜਾਂਦਾ ਹੈ।
ਦੁਨੀਆਂ ਦੇ ਵੱਖ-ਵੱਖ ਦੇਸ਼ਾ ਵਿੱਚ ਅਪਾਹਜ ਅਤੇ ਮੰਦਬੁੱਧੀ ਬੱਚੇ ਪੈਦਾ ਹੋਣ ਦੀ ਰਫ਼ਤਾਰ ਤੇਜੀ ਨਾਲ ਵੱਧ ਰਹੀ ਹੈ ।ਧਰਤੀ, ਪਾਣੀ, ਆਕਾਸ਼, ਹਵਾ, ਆਵਾਜ਼ ਸਭ ਪ੍ਰਦੂਸ਼ਤ ਹੋ ਰਹੇ ਹਨ।ਹਵਾ ਦੇ ਪ੍ਰਦੂਸ਼ਣ ਕਾਰਨ ਗਲੋਬਲ ਵਾਰਮਿੰਗ ਦਾ ਖਤਰਾ ਵਧ ਰਿਹਾ ਹੈ ।ਇਸ ਇੱਕ ਮਹੀਨੇ ਦੌਰਾਨ ਮੁੰਬਈ ਵਿੱਚ ਦੋ ਵਾਰ ਤੁਫ਼ਾਨ ਆਉਣਾ ਇਸ ਖਤਰੇ ਦੀ ਮੁੱਢਲੀ ਨਿਸ਼ਾਨੀ ਹੈ । ਡਾ.ਸ਼ਰਮਾਂ ਨੇ ਦੱਸਿਆ ਕਿ ਕੋਵਿਡ -19 ਦੀ ਮਹਾਂਮਾਰੀ ਦੌਰਾਨ,ਇਸ ਸਾਲ ਦਾ ਵਿਸ਼ਾ ਜੈਵ ਵਿਭਿੰਨਤਾ ਸਾਨੂੰ ਵਾਤਾਵਰਣ ਅਤੇ ਆਲੇ ਦੁਆਲੇ ਦੀ ਦੇਖਭਾਲ ਅਤੇ ਪਾਲਣ ਪੋਸ਼ਣ ਲਈ ਪ੍ਰੇਰਿਤ ਕਰਦਾ ਹੈ।
ਇਸ ਲਈ ਸਾਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ ਅਤੇ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ।ਦਰੱਖਤ ਲਗਾਉਣ ਤੋਂ ਬਾਅਦ ਵਿੱਚ ਉਹਨਾਂ ਦਾ ਪਾਲਣ -ਪੋਸ਼ਣ ਵੀ ਕਰਨਾ ਚਾਹੀਦਾ ਹੈ ਤਾਂ ਕਿ ਸਾਡਾਂ ਆਲਾ ਦੁਆਲਾ ਹਰਾ ਭਰਾ ਹੋਵੇ ।ਸਿਵਲ ਸਰਜਨ ਨੇ ਕਿਹਾ ਕਿ ਸ਼ੁਰੂਆਤ ਆਪਣੇ ਪਰਿਵਾਰ ਤੋਂ ਕਰੋ,ਸਮਾਜ ਵਿੱਚ ਜਿੱਥੇ ਤੁਸੀਂ ਉੱਠਦੇ ਬੈਠਦੇ ਹੋ ਉਨਾਂ ਨਾਲ ਗੱਲ ਕਰੋ ਅਤੇ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਪ੍ਰੇਰਿਤ ਕਰੋਂ ਅਤੇ ਸਮਝਾਓ ਕਿ ਜੰਗਲਾਂ ਵਿੱਚ ਜੀਵ-ਜੰਤੂ ਰਹਿਣਗੇ ਤਾਂ ਅਸੀ ਰਹਾਂਗੇ ।ਇਸ ਮੋਕੇ ਡਾ ਪਵਨ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਰੂਪਨਗਰ,ਡਾ.ਭੀਮ ਸੈਨ ਮੈਡੀਕਲ ਅਫ਼ਸਰ ,ਪ੍ਰੈਸ ਪਬਲੀਸਿਟੀ ਅਫ਼ਸਰ ਸੰਤੇਸ਼ ਕੁਮਾਰੀ ,ਸੁਪਰਡੈਂਟ ਅਮਰਜੀਤ ਸਿੰਘ ਅਤੇ ਹੋਰ ਮੈਂਬਰ ਹਾਜਰ ਸਨ।