← ਪਿਛੇ ਪਰਤੋ
ਜਗਦੀਸ਼ ਥਿੰਦ
ਫ਼ਾਜ਼ਿਲਕਾ, 6 ਜੂਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਤਹਿਤ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਸ੍ਰੀ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਮੁਸਾਫਰਾਂ ਲਈ ਪੰਜਾਬ ਰੋਡਵੇਜ ਸਬ ਡਿਪੂ ਫ਼ਾਜ਼ਿਲਕਾ ਵੱਲੋਂ ਰੋਜ਼ਾਨਾਂ ਵੱਖ-ਵੱਖ ਰੂਟਾਂ ’ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਹ ਬਸ ਸਰਵਿਸ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 7 ਵਜੇ ਤੱਕ ਮੁਸਾਫਰਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਮਿਸ਼ਨ ਫਤਿਹ ਤਹਿਤ 22 ਮਈ ਤੋਂ ਹੁਣ ਤੱਕ ਪੰਜਾਬ ਰੋਡਵੇਜ ਸਬ ਡਿਪੂ ਫ਼ਾਜ਼ਿਲਕਾ ਦੀਆਂ ਬੱਸਾਂ ’ਤੇ 540 ਮੁਸਾਫਰ ਸਫਰ ਕਰ ਚੁੱਕੇ ਹਨ। ਇਹ ਜਾਣਕਾਰੀ ਪੰਜਾਬ ਰੋਡਵੇਜ ਸਬ ਡਿਪੂ ਫ਼ਾਜ਼ਿਲਕਾ ਦੇ ਜਨਰਲ ਮੈਨੇਜਰ ਸ੍ਰੀ ਅਰਵਿੰਦ ਕੁਮਾਰ ਸ਼ਰਮਾ ਨੇ ਦਿੱਤੀ। ਜਨਰਲ ਮੈਨੇਜਰ ਨੇ ਸ੍ਰੀ ਸ਼ਰਮਾ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਮਿਸ਼ਨ ਫਤਿਹ ਤਹਿਤ ਮੁਸਾਫਰਾਂ ਦੀ ਸਹੂਲਤ ਲਈ ਫ਼ਾਜ਼ਿਲਕਾ ਤੋਂ ਫਿਰੋਜਪੁਰ ਅਤੇ ਫ਼ਾਜ਼ਿਲਕਾ ਤੋਂ ਅਬੋਹਰ ਦੇ ਰੁਟਾਂ ’ਤੇ ਬੱਸਾਂ ਚਲਾਈਆਂ ਜਾਰਹੀਆਂ ਹਨ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਰੂਟਾਂ ’ਤੇ ਵੀ ਬੱਸਾਂ ਚਲਾਈਆਂ ਜਾਣਗੀਆ। ਉਨਾਂ ਮੁਸਾਫਰਾਂ ਕੋਲੋਂ ਵੱਧ ਕਿਰਾਇਆ ਵਸੂਲਣ ਦੀਆਂ ਝੂਠੀਆਂ ਅਫਵਾਹਾਂ ਤੋਂ ਬਚਣ ਦੀ ਵੀ ਅਪੀਲ ਕੀਤੀ। ਉਨਾਂ ਦੱਸਿਆ ਕਿ ਮੁਸਾਫਰਾਂ ਤੋਂ ਸਾਧਾਰਨ ਕਿਰਾਇਆ ਹੀ ਲਿਆ ਜਾ ਰਿਹਾ ਹੈ। ਉਨਾਂ ਇਹ ਵੀ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਸ਼ੁਰੂ ਕੀਤੀ ਬੱਸ ਸਰਵਿਸ ਦੌਰਾਨ ਸੈਨੇਟਾਈਜ਼ਰ ਵੀ ਵਿਸ਼ੇਸ਼ ਤੌਰ’ ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਬੱਸਾਂ ਵਿਚ ਸਫਰ ਕਰਦੇ ਸਾਰੇ ਮੁਸਾਫਰਾਂ ਨੂੰ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ ਜਿਸ ਦੇ ਲਈ ਸਮੇਂ ਸਮੇਂ ਮੁਸਾਫਰਾਂ ਨੂੰ ਬਕਾਇਦਾ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਬੱਸਾਂ ਵਿਚ ਸਫਰ ਕਰਨ ਤੋਂ ਪਹਿਲਾਂ ਹਰ ਇਕ ਮੁਸਾਫਰ ਦੀ ਥਰਮਲਸਕੈਨਰ ਨਾਲ ਸਕੈਨਿੰਗ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੋਵਿਡ-19 ਸਬੰਧੀ ਜੋ ਵੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ, ਉਨਾਂ ਦੀ ਇੰਨ-ਬਿੰਨ ਪਾਲਣਾ ਵੀ ਕੀਤੀ ਜਾ ਰਹੀ ਹੈ।
Total Responses : 936