- ਗੱਡੀ ਦੀ ਕੀਤੀ ਭੰਨ ਤੋੜ, ਪੁਲਿਸ ਨੇ ਕੀਤਾ 25-25 ਅਣਪਛਾਤਿਆਂ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ, 6 ਜੂਨ 2020 : ਥਾਣਾ ਆਰਿਫ ਦੇ ਅਧੀਨ ਆਉਂਦੀ ਬਸਤੀ ਚਮੜੇ ਵਾਲੀ ਵਿਖੇ ਨਜਾਇਜ਼ ਖੱਡਾ ਚੈੱਕ ਕਰਨ ਗਏ ਸੁਪਰਵਾਈਜਰ 'ਤੇ 20-25 ਅਣਪਛਾਤਿਆਂ ਵੱਲੋਂ ਡਾਂਗਾ ਸੋਟਿਆ ਨਾਲ ਹਮਲ ਕਰਨ ਦੀ ਖਬਰ ਮਿਲੀ ਹੈ। ਇਸ ਦੌਰਾਨ ਦੋ ਗੱਡੀਆਂ ਦੀ ਵੀ ਭੰਨ ਤੋੜ ਕੀਤੀ ਗਈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੰਦੀਪ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਕੋਠੀ ਨੰਬਰ 25 ਚਰਚ ਰੋਡ ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਰਾਈਲ ਵਿਜਨ ਪ੍ਰਾਈਵੇਟ ਲਿਮਟਿਡ ਕੰਪਨੀ ਵਿਚ ਸੁਪਰਵਾਈਜ਼ਰ ਦਾ ਕੰਮ ਕਰਦਾ ਹੈ। ਸੰਦੀਪ ਸਿੰਘ ਨੇ ਦੱਸਿਆ ਕਿ ਮਿਤੀ 4 ਜੂਨ 2020 ਨੂੰ ਰਾਤ ਕਰੀਬ ਪੌਣੇ ਬਾਰਾਂ ਵਜੇ ਸਮੇਤ ਆਪਣੀ ਟੀਮ ਅਤੇ ਪੁਲਿਸ ਪਾਰਟੀ ਦੇ ਨਾਲ ਆਪਣੀ ਕੰਪਨੀ ਦੀਆਂ ਪ੍ਰਾਈਵੇਟ ਗੱੜੀਆਂ ਵਿਚ ਪਿੰਡ ਅੱਕੂ ਵਾਲਾ ਨਾਜਾਇਜ਼ ਖੱਡਾ ਚੈੱਕ ਕਰਨ ਲਈ ਚਮੜੇ ਵਾਲੀ ਬਸਤੀ ਪੁੱਜੇ ਤਾਂ ਇਸ ਦੌਰਾਨ 20-25 ਅਣਪਛਾਤੇ ਆਦਮੀਆਂ ਵੱਲੋਂ ਡਾਂਗਾਂ ਸੋਟੇ, ਕਿਰਪਾਨਾਂ ਆਦਿ ਲੈ ਕੇ ਉਸ ਨੂੰ ਮਾਰ ਦੇਣ ਦੀ ਨੀਯਤ ਨਾਲ ਹਮਲਾ ਕੀਤਾ ਅਤੇ 2 ਬੈਲੈਰੋ ਗੱਡੀਆਂ ਦੀ ਭੰਨ ਤੋੜ ਕੀਤੀ।
ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ 307, 341, 427, 188, 148, 149 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।