ਅਸ਼ੋਕ ਵਰਮਾ
ਬਠਿੰਡਾ, 6 ਜੂਨ 2020 - ਖੇਤੀ ਵਿਭਾਗ ਬਠਿੰਡਾ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਕਿਸਾਨ ਟਿੱਡੀ ਦਲ ਦੇ ਹਮਲੇ ਤੋਂ ਸੁਚੇਤ ਰਹਿਣ ਪਰ ਘਬਰਾਉਣ ਦੀ ਜ਼ਰੂਰਤ ਨਹੀਂ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਬਹਾਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਸਾਰੇ ਅਗੇਤੇ ਪ੍ਰਬੰਧ ਕੀਤੇ ਗਏ ਹਨ। ਖੇਤੀਬਾੜੀ ਵਿਭਾਗ ਨੇ ਸੰਗਤ ਬਲਾਕ ਦੇ ਪਿੰਡ ਗਹਿਰੀ ਬੁੱਟਰ ਵਿਖੇ ਟਿੱਡੀ ਦਲ ਦੀ ਕੰਟਰੋਲ ਲਈ ਮੌਕ ਡਰਿਲ ਵੀ ਕਰ ਲਈ ਹੈ।
ਡਾ. ਸਿੱਧੂ ਨੇ ਇਸ ਸਮੇਂ ਦੱਸਿਆ ਕਿ ਵਿਭਾਗ ਨੇ ਟਿੱਡੀ ਦਲ ਨੂੰ ਕੰਟਰੋਲ ਕਰਨ ਲਈ ਕਲੋਰੋਪਾਈਰੀਫਾਸ ਅਤੇ ਡੈਲਟਾ ਮੈਥਰੀਲ ਜ਼ਹਿਰਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਇਸ ਸਬੰਧੀ ਮੀਟਿੰਗ ਹੋ ਚੁੱਕੀ ਹੈ ਅਤੇ ਟੀਮਾਂ ਦਾ ਗਠਨ ਕਰ ਦਿਤਾ ਗਿਆ ਹੈ। ਹਰ ਇੱਕ ਵਿਭਾਗ ਦੇ ਨੋਡਲ ਅਫਸਰ ਆਪਸੀ ਤਾਲਮੇਲ ਲਈ ਨਿਯੁਕਤ ਕੀਤੇ ਗਏ ਹਨ। ਜਿਨਾਂ ਦਾ ਵਟਸਐਪ ਗਰੁੱਪ ਬਣਾ ਲਿਆ ਗਿਆ ਹੈ। ਜ਼ਿਲ੍ਹੇ ਵਿੱਚ 1442 ਟਰੈਕਟਰ ਅਪਰੇਟਡ ਪਾਵਰ ਸਪਰੇਅ ਦੀ ਲਿਸਟ ਬਣਾ ਲਈ ਗਈ ਹੈ। ਇਸ ਤੋਂ ਇਲਾਵਾ ਬਾਗਬਾਨੀ ਵਿੱਚ 32 ਪਾਵਰ ਸਪਰੇਅਰ, ਯੂ.ਪੀ.ਐੱਲ ਕੰਪਨੀ ਦੇ 50 ਬੂਮ ਸਪਰੇਅਰ ਅਤੇ 4 ਏਰੋ ਬਲਾਸਟ ਵੀ ਤਿਆਰ ਹਨ। ਟਿੱਡੀ ਦਲ ਕਿਉਂਕਿ ਉੱਚਿਆਂ ਦਰਖਤਾਂ ਤੇ ਆ ਕੇ ਦਿਨ ਦੇ ਛਿਪਾ ਨਾਲ ਬੈਠ ਜਾਂਦਾ ਹੈ, ਇਸ ਲਈ ਜ਼ਿਲੇ ਦੀ ਫਾਇਰ ਬਿ੍ਰਗੇਡ ਵਿਭਾਗ ਨਾਲ ਰਾਬਤਾ ਹੈ ਅਤੇ ਜ਼ਿਲੇ ਵਿੱਚ ਕੁੱਲ 9 ਫਾਇਰ ਬਿ੍ਰਗੇਡ ਗੱਡੀਆਂ ਹਨ ਜਿਨਾਂ ਦੀ ਜ਼ਰੂਰਤ ਸਮੇਂ ਵਰਤੋਂ ਕੀਤੀ ਜਾਵੇਗੀ।
ਇਸੇ ਤਰ੍ਹਾਂ ਰੈਵਿਨਿਊ ਵਿਭਾਗ, ਡਿਵਲੈਪਮੈਂਟ ਵਿਭਾਗ, ਸਹਿਕਾਰਤਾ ਵਿਭਾਗਠ ਪੀ.ਏ.ਯੂ. ਰਿਜ਼ਨਲ ਸੈਂਟਰ, ਕੇ ਵੀ ਕੇ ਵਿਭਾਗ, ਪੰਜਾਬ ਪੁਲਿਸ ਵਿਭਾਗ, ਮੰਡੀ ਬੋਰਡ ਵਿਭਾਗ, ਬਾਗਬਾਨੀ ਵਿਭਾਗ, ਵਣ ਵਿਭਾਗ ਅਤੇ ਬਿਜਲੀ ਵਿਭਾਗ ਨੂੰ ਇਸ ਮੁਹਿੰਮ ਵਿੱਚ ਸ਼ਾਮਿਲ ਕੀਤੀ ਜਾ ਚੁੱਕਿਆ ਹੈ। ਖੇਤੀਬਾੜੀ ਵਿਭਾਗ ਦੇ ਨੋਡਲ ਅਫਸਰ ਡਾ. ਡੂੰਗਰ ਸਿੰਘ ਬਰਾੜ, ਸਹਾਇਕ ਪੌਦ ਸੁਰੱਖਿਆ ਅਫਸਰ, ਬਠਿੰਡਾ ਨੇ ਦੱਸਿਆ ਕਿ ਜ਼ਿਲੇ ਵਿੱਚ ਕੰਟਰੋਲ ਰੂਮ ਸਥਾਪਿਤ ਕੀਤਾ ਜਾ ਚੁੱਕਾ ਹੈ ਜਿਸ ਦੇ ਨੰਬਰ 8775-33844 ਅਤੇ 94173-96906 ਹਨ। ਮੁੱਖ ਖੇਤੀਬਾੜੀ ਅਫਸਰ, ਬਠਿੰਡਾ ਵੱਲੋਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਵੀ ਟਿੱਡੀ ਦਲ ਦਿਖਾਈ ਦਿੰਦਾ ਹੈ ਤਾਂ ਇਸ ਦੀ ਸੂਚਨਾ ਜਲਦ ਤੋਂ ਜਲਦ ਕੰਟਰੋਲ ਰੂਮ ਵਿੱਚ ਦਿੱਤੀ ਜਾਵੇ
ਇਸ ਮੌਕੇ ਡਾ. ਧਰਮਪਾਲ ਖੇਤੀਬਾੜੀ ਅਫਸਰ, ਸੰਗਤ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਟਿੱਡੀ ਦਲ ਨੂੰ ਆਪਣੇ ਖੇਤਾਂ/ਪਿੰਡਾਂ ਵਿੱਚ ਦਿਨ ਸਮੇਂ ਬੈਠਣ ਨਾ ਦੇਣ। ਇਸ ਲਈ ਰਵਾਇਤੀ ਤਰੀਕੇ ਜਿਵੇਂ ਪੀਪੇ ਖੜਕਾਉਣਾ ਜਾਂ ਉੱਚੀ ਆਵਾਜ ਵਿੱਚ ਸੰਗੀਤ ਚਲਾਉਣਾ ਜਾਂ ਟਰੈਕਟਰ ਦਾ ਸਲੈਂਸਰ ਉਤਾਰ ਕੇ ਆਵਾਜ ਕੀਤੀ ਜਾਵੇ ਤਾਂ ਜੋ ਟਿੱਡੀ ਦਲ ਦਿਨ ਸਮੇਂ ਤੁਹਾਡੇ ਖੇਤਾਂ ਵਿੱਚ ਨਾ ਬੈਠ ਸਕੇ। ਇਸ ਮੌਕੇ ਡਾ. ਗੁਰਤੇਜ ਸਿੰਘ ਖੇਤੀਬਾੜੀ ਸੂਚਨਾ ਅਫਸਰ, ਡਾ. ਕੰਵਲ ਕੁਮਾਰ ਜਿੰਦਲ, ਟਰੇਨਿੰਗ ਅਫਸਰ (ਮੇਲ), ਜਗਦੀਸ਼ ਸਿੰਘ, ਖੇਤੀਬਾੜੀ ਅਫਸਰ ਅਤੇ ਏਡੀਓ ਬਲਜਿੰਦਰ ਸਿੰਘ , ਹਰਪ੍ਰੀਤ ਸ਼ਰਮਾ, ਜਸਕਰਨ ਸਿੰਘ ਅਤੇ ਏ.ਡੀ.ਓ. ਡਾ. ਅਸਮਾਨਪ੍ਰੀਤ ਸਿੰਘ ਵੀ ਮੌਜੂਦ ਹਨ।