ਜੀ ਐਸ ਪੰਨੂ
ਪਟਿਆਲਾ, 10 ਜੂਨ 2020 - ਪਟਿਆਲਾ ਜ਼ਿਲ੍ਹੇ ਵਿੱਚ ਚਾਰ ਹਰ ਨਵੇਂ ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਪੈਡਿੰਗ 1255 ਸੈਂਪਲਾ ਵਿੱਚੋਂ 622 ਸੈਂਪਲਾ ਦੀ ਪ੍ਰਾਪਤ ਹੋਈ। ਰਿਪੋਰਟਾਂ 'ਚ 618 ਨੈਗੇਟਿਵ ਅਤੇ ਚਾਰ ਕੋਵਿਡ ਪਾਜ਼ੀਟਿਵ ਪਾਏ ਗਏ ਹਨ ਅਤੇ ਇੱਕ ਪਾਜ਼ੀਟਿਵ ਕੇਸ ਦੀ ਰਿਪੋਰਟ ਪੀ.ਜੀ.ਆਈ. ਤੋਂ ਪ੍ਰਾਪਤ ਹੋਈ ਹੈ। ਬਾਕੀ ਸੈਂਂਪਲਾ ਦੀ ਰਿਪੋਰਟ ਦੇਰ ਰਾਤ ਆਵੇਗੀ।
ਪਾਜ਼ੀਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਪਟਿਆਲਾ ਦੇੇ ਪਾਠਕ ਵਿਹਾਰ ਦਾ ਬੀਤੇ ਦਿਨੀਂ ਪਾਜ਼ੀਟਿਵ ਆਏ 42 ਸਾਲ ਵਿਅਕਤੀ ਦੀ 36 ਸਾਲਾ ਪਤਨੀ ਦੀ ਕੰਟੈਕਟ ਟਰੇਸਿੰਗ ਵਿੱਚ ਕੀਤੀ ਸੈਪਲਿੰਗ ਦੋਰਾਨ ਕੋਵਿਡ ਪਾਜ਼ੀਟਿਵ ਆਈ ਹੈ।ਨਾਭਾ ਦਾ ਹੀਰਾ ਪੈਲੇਸ ਵਿਚ ਰਹਿਣ ਵਾਲਾ ਕੋਰੋਨਾ ਪਾਜ਼ੀਟਿਵ ਮ੍ਰਿਤਕ ਦਾ 16 ਸਾਲਾ ਲੜਕਾ ਵੀ ਕੋਵਿਡ ਜਾਂਚ ਦੌਰਾਨ ਕੋਵਿਡ ਪਾਜ਼ੀਟਿਵ ਪਾਇਆ ਗਿਆ ਹੈ।
ਇਸੇ ਤਰ੍ਹਾਂ ਹੀ ਬੀਤੇ ਦਿਨੀਂ ਨਾਭੇ ਦੀ ਗਿੱਲਜੀਆਂ ਸਟਰੀਟ ਵਿਚ ਪਾਜ਼ੀਟਿਵ ਆਏ ਵਿਅਕਤੀ ਦੇ ਪਰਿਵਾਰਕ ਮੈਂਬਰ 55 ਸਾਲਾ ਔਰਤ ਵੀ ਕੋਵਿਡ ਪਾਜ਼ੀਟਿਵ ਪਾਈ ਗਈ ਹੈ। ਸਮਾਣਾ ਦੇ ਇੰਦਰਾ ਪੁਰੀ ਇਲਾਕੇ ਵਿੱਚ ਰਹਿਣ ਵਾਲਾ 28 ਸਾਲਾ ਨੌਜਵਾਨ ਜੋ ਕਿ ਥੈਲੇਸੀਮੀਆ ਦਾ ਮਰੀਜ਼ ਹੈ ਅਤੇ ਪੀ.ਜੀ.ਆਈ.ਚੰਡੀਗੜ੍ਹ ਵਿਖੇ ਆਪਣੇ ਇਲਾਜ ਲਈ ਗਿਆ ਸੀ, ਦੀ ਵੀ ਪੀ.ਜੀ.ਆਈ ਵਿਖੇ ਕੋਵਿਡ ਜਾਂਚ ਸਬੰਧੀ ਲਿਆ ਸੈਂਪਲ ਵੀ ਕੋਵਿਡ ਪਾਜ਼ੀਟਿਵ ਪਾਇਆ ਗਿਆ ਹੈ।
ਜਿਸ ਦੀ ਸੂਚਨਾ ਪੀ.ਜੀ.ਆਈ. ਵੱਲੋ ਸਿਵਲ ਸਰਜਨ ਪਟਿਆਲਾ ਨੂੰ ਪ੍ਰਾਪਤ ਹੋਈ ਹੈ। ਇਸੇ ਤਰ੍ਹਾਂ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ 60 ਸਾਲਾ ਬਜ਼ੁਰਗ ਜੋ ਕਿ ਆਪਣੇ ਸਿਹਤ ਦੀ ਜਾਂਚ ਲਈ ਟੀ.ਬੀ ਹਸਪਤਾਲ ਪਟਿਆਲਾ ਆਇਆ ਸੀ, ਦਾ ਵੀ ਕੋਵਿਡ ਜਾਂਚ ਸਬੰਧੀ ਲਿਆ ਸੈਂਪਲ ਕੋਵਿਡ ਪਾਜ਼ੀਟਿਵ ਆਇਆ ਹੈ। ਜਿਸ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ। ਉਹਨਾਂ ਦੱਸਿਆਂ ਕਿ ਪਾਜ਼ੀਟਿਵ ਆਏ ਇਹਨਾਂ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਪਾਜ਼ੀਟਿਵ ਆਏ ਕੇਸਾਂ ਦੇ ਘਰਾਂ ਅਤੇ ਆਲੇ ਦੁਆਲੇ ਦੇ ਘਰਾਂ ਵਿਚ ਸੋਡੀਅਮ ਹਾਈਪੋਕਲੋਰਾਈਡ ਦਾ ਸਪਰੇਅ ਵੀ ਕਰਵਾਇਆ ਜਾ ਰਿਹਾ ਹੈ। ਜਲਦ ਹੀ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਉਹਨਾਂ ਦੇ ਵੀ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।
ਡਾ. ਮਲਹੋਤਰਾ ਨੇ ਦੱਸਿਆਂ ਕਿ ਅੱਜ ਵੀ ਜ਼ਿਲ੍ਹੇ ਵਿੱਚ ਵੱਖ-ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੁੱਲ 642 ਸੈਂਪਲ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਕੋਵਿਡ ਸੈਪਲਿੰਗ ਵਿਚ ਵਾਧਾ ਕਰਨ ਅਤੇ ਸੈਂਪਲ ਲੈਣ ਲ਼ਈ ਪ੍ਰਾਇਵੇਟ ਹਸਪਤਾਲਾ ਨਾਲ ਵੀ ਤਾਲਮੇਲ ਕੀਤਾ ਗਿਆ ਹੈ। ਜਿਸ ਤਹਿਤ ਜਿਲ੍ਹੇ ਦੇ ਤਿੰਨ ਹਸਪਤਾਲ ਵਰਧਮਾਨ ਹਸਪਤਾਲ, ਅਮਰ ਹਸਪਤਾਲ ਅਤੇ ਕੋਲੰਬੀਆ ਏਸ਼ੀਆ ਹਸਪਤਾਲ ਨੂੰ ਇੰਪੈਂਲਡ ਕੀਤਾ ਗਿਆ ਹੈ। ਜੋ ਕਿ ਮਰੀਜ਼ ਤੋਂ ਇੱਕ ਹਜਾਰ ਰੁਪਏ ਲੈ ਕੇ ਮਰੀਜ਼ ਦਾ ਕੋਵਿਡ ਜਾਂਚ ਸਬੰਧੀ ਸੈਂਪਲ ਲੈ ਕੇ ਮੈਡੀਕਲ ਕਾਲਜ ਦੀ ਲੈਬ ਵਿਚ ਜਾਂਚ ਲਈ ਭੇਜਣਗੇ ਅਤੇ ਲੈਬ ਵਿਚ ਕੋਵਿਡ ਜਾਂਚ ਬਿਲਕੁਲ ਮੁਫਤ ਹੋਏਗੀ। ਮਰੀਜ ਦਾ ਸੈਂਪਲ ਲੈਣਾ, ਟਰਾਂਸਪੋਟੇਸ਼ਨ, ਇਕੂਅਪਮੈਂਟ ਅਦਿ ਦਾ ਸਾਰਾ ਖਰਚਾ ਸਬੰਧਤ ਪ੍ਰਾਈਵੇਟ ਹਸਪਤਾਲ ਦਾ ਹੋਵੇਗਾ।
ਉਹਨਾਂ ਕਿਹਾ ਕਿ ਜਿਲ੍ਹਾ ਸਿਹਤ ਵਿਭਾਗ ਦੇ ਮਾਹਰ ਡਾਕਟਰਾਂ ਵੱਲੋ ਇਹਨਾਂ ਹਸਪਤਾਲਾ ਦੇ ਸਟਾਫ ਨੂੰ ਮਰੀਜ਼ ਦੇ ਕੋਵਿਡ ਸੈਂਪਲ ਲੈਣ, ਪੈਕ ਕਰਨ, ਅਤੇ ਲੈਬ ਵਿਚ ਭੇਜਣ ਸਬੰਧੀ ਟਰੇਨਿੰਗ ਦਿੱਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੀ ਦਫਤਰ ਸਿਵਲ ਸਰਜਨ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿਚ ਆਉਣ ਵਾਲੇ ਸਮੇਂ ਵਿਚ ਜੇਕਰ ਜਿਲ੍ਹੇ ਵਿਚ ਕੋਵਿਡ ਦੀ ਸਥਿਤੀ ਗੰਭੀਰ ਹੁੰਦੀ ਹੈ ਤਾਂ ਪ੍ਰਾਈਵੇਟ ਕਲੀਨਿਕਾਂ/ ਹਸਪਤਾਲਾ ਨੂੰ ਵਰਤਣ ਅਤੇ ਡਾਕਟਰਾਂ ਦੀਆ ਸੇਵਾਵਾਂ ਦੇ ਸਹਿਯੌਗ ਦੀ ਮੰਗ ਕੀਤੀ ਗਈ। ਜਿਸ ਵਿਚ ਆਏ ਮੈਂਬਰਾ ਵੱਲੋਂ ਜਿਲ੍ਹਾ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦੇਣ ਦੀ ਸਹਿਮਤੀ ਜਤਾਈ ਗਈ।
ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 10058 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਪਟਿਆਲਾ 151 ਕੋਵਿਡ ਪਾਜ਼ੀਟਿਵ, 8622 ਨੈਗਟਿਵ ਅਤੇ 1285 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੀਟਿਵ ਕੇਸਾਂ ਵਿੱਚੋਂ ਤਿੰਨ ਪਾਜ਼ੀਟਿਵ ਕੇਸਾਂ ਦੀ ਮੌਤ ਹੋ ਚੁੱਕੀ ਹੈ, 116 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 32 ਹੈ