← ਪਿਛੇ ਪਰਤੋ
ਚੰਡੀਗੜ੍ਹ, 1 ਜੁਲਾਈ 2020 - ਕੋਵੀਡ -19 ਕਾਰਨ ਵਿਦੇਸ਼ 'ਚ ਫਸੇ 177 ਭਾਰਤੀਆਂ ਨੂੰ ਲੈ ਕੇ ਗੋ-ਏਅਰ ਦੀ ਫਲਾਈਟ ਅੱਜ ਸ਼ਾਮ ਕਰੀਬ 7:15 'ਤੇ ਚੰਡੀਗੜ੍ਹ ਏਅਰਪੋਰਟ ਪਹੁੰਚੀ। ਵਾਪਸ ਪਰਤਣ ਵਾਲੇ ਵਿਅਕਤੀ ਜ਼ਿਆਦਾਤਰ ਪੰਜਾਬ ਨਾਲ ਸਬੰਧਿਤ ਹਨ ਅਤੇ ਉਨ੍ਹਾਂ 'ਚੋਂ ਕੁੱਝ ਆਸ-ਪਾਸ ਦੇ ਸੂਬਿਆਂ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ, ਸਬੰਧਤ ਸੂਬਾ ਸਰਕਾਰ ਦੇ ਨੁਮਾਇੰਦਿਆਂ ਦੀ ਨਿਗਰਾਨੀ ਹੇਠ ਯਾਤਰੀਆਂ ਨੂੰ ਉਨ੍ਹਾਂ ਦੇ ਆਪਣੇ ਜ਼ਿਲ੍ਹਿਆਂ ਵਿੱਚ ਪਹੁੰਚਣ 'ਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏਕਾਂਤਵਾਸ ਕੀਤਾ ਜਾਵੇਗਾ।
Total Responses : 936