ਪਰਵਿੰਦਰ ਸਿੰਘ ਕੰਧਾਰੀ
- ਇਨ੍ਹਾਂ ਸਕੀਮਾਂ ਅਧੀਨ 3924 ਲਾਭਪਾਤਰੀਆਂ ਨੂੰ ਮਿਲੀ ਪੈਨਸ਼ਨ
ਫਰੀਦਕੋਟ 8 ਜੁਲਾਈ 2020 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਕੇਂਦਰੀ ਅਤੇ ਰਾਜ ਸਰਕਾਰ ਦੀਆਂ ਪੈਨਸ਼ਨ ਸਕੀਮਾਂ ਤਹਿਤ ਸਾਲ 2020-21 ਲਈ 16.98 ਲੱਖ ਰੁਪਏ ਦੀ ਰਾਸ਼ੀ ਲਾਭਪਾਤਰੀਆਂ ਨੂੰ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਪਵਨ ਗੋਇਲ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵੱਲੋਂ ਨੈਸ਼ਨਲ ਸੋਸ਼ਲ ਅਸਿਸਟੈਸ ਪ੍ਰੋਗਰਾਮ ਅਧੀਨ ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ ਸਕੀਮ ਤਹਿਤ 2287, ਇੰਦਰਾ ਗਾਂਧੀ ਵਿਧਵਾ ਪੈਨਸ਼ਨ ਸਕੀਮ ਤਹਿਤ 1545 ,ਇੰਦਰਾ ਗਾਂਧੀ ਨੈਸ਼ਨਲ ਅੰਗਹੀਣ ਪੈਨਸ਼ਨ ਸਕੀਮ ਤਹਿਤ 80 ਅਤੇ ਇੰਦਰਾ ਗਾਂਧੀ ਨੈਸ਼ਨਲ ਪਰਿਵਾਰਕ ਲਾਭ ਸਕੀਮ ਤਹਿਤ 12 ਲਾਭਪਾਤਰੀਆਂ ਨੂੰ ਚਾਲੂ ਵਿੱਤੀ ਸਾਲ 2020-21 ਦੌਰਾਨ 16.98 ਲੱਖ ਰੁਪਏ ਰਾਸ਼ੀ ਜਾਰੀ ਕੀਤੀ ਗਈ। ਇਸ ਮੌਕੇ ਸ੍ਰੀ ਪ੍ਰੇਮ ਕੁਮਾਰ ਡਿਪਟੀ ਈ.ਐਸ.ਏ. ਫਰੀਦਕੋਟ, ਸ੍ਰੀ ਗੁਰਪ੍ਰੀਤ ਸਿੰਘ ਸਟੈਟਿਸਟੀਕਲ ਐਨਾਲਿਸਟ, ਸ੍ਰੀ ਗੀਤੂ ਬਾਂਸਲ, ਸ੍ਰੀ ਸੂਬਾ ਸਿੰਘ ਭਾਣਾ, ਸ੍ਰੀ ਸੁਰਜੀਤ ਸਿੰਘ ਹਾਜ਼ਰ ਸਨ।