← ਪਿਛੇ ਪਰਤੋ
ਰਜਨੀਸ਼ ਸਰੀਨ
ਨਵਾਂ ਸ਼ਹਿਰ, 8 ਜੁਲਾਈ 2020 - ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਵਿਖੇ ਟਰੂ ਨਾਟ ਮਸ਼ੀਨ ਤੇ ਟੈਸਟ ਕਰਵਾਉਣ ਆਏ ਨਵਾਂ ਸ਼ਹਿਰ ਦੇ ਦੋ ਵਸਨੀਕ ਅੱਜ ਪਾਜ਼ੀਟਿਵ ਪਾਏ ਗਏ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੇਰ ਸ਼ਾਮ ਦੱਸਿਆ ਕਿ ਇਨ੍ਹਾਂ ਚੋਂ ਇੱਕ ਵਿਅਕਤੀ ਦੀ ਉਮਰ 58 ਸਾਲ ਤੇ ਦੂਸਰੇ ਦੀ 46 ਸਾਲ ਹੈ। ਦੋਵੇਂ ਫੋਕਲ ਪੁਆਇੰਟ ਨਵਾਂ ਸ਼ਹਿਰ ਚ ਆਪਣਾ ਯੂਨਿਟ ਚਲਾਉਂਦੇ ਹਨ ਅਤੇ ਪਿਛਲੇ ਕੁਝ ਦਿਨਾਂ ਤੋਂ ਬੁਖਾਰ ਨਾਲ ਪੀੜਤ ਸਨ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੋਂ 5 ਅਤੇ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਤੋਂ 13 ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਚ ਤਬਦੀਲ ਕੀਤਾ ਗਿਆ ਹੈ। *ਉਨ੍ਹਾਂ ਦੱਸਿਆ ਕਿ ਸਰਕਾਰ ਅਤੇ ਸਿਹਤ ਵਿਭਾਗ ਦੀ ਨਵੀਂ ਨੀਤੀ ਮੁਤਾਬਕ ਜਿਹੜੇ ਪਾਜ਼ੀਟਿਵ ਮਰੀਜ਼ 60 ਸਾਲ ਤੋਂ ਘੱਟ ਹਨ ਤੇ ਉਨ੍ਹਾਂ ਨੂੰ ਕੋਈ ਹੋਰ ਬਿਮਾਰੀ ਨਹੀਂ, ਉਨ੍ਹਾਂ ਨੂੰ ਘਰੇਲੂ ਇਕਾਂਤਵਾਸ ਚ ਰੱਖਿਆ ਜਾ ਸਕਦਾ ਹੈ।
Total Responses : 936