← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 10 ਜੁਲਾਈ 2020 - ਥਾਣਾ ਯੋਧਾਂ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਗਿਰਫ਼ਤਾਰ ਕਰਕੇ ਉਸ ਕੋਲੋਂ 700 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਥਾਣਾ ਯੋਧਾਂ ਦੇ ਏਐਸਆਈ ਪਹਾੜਾ ਸਿੰਘ ਨੇ ਜਾਣਕਾਰੀ ਦਿਤੀ ਕਿ ਏਐਸਆਈ ਪਰਮਜੀਤ ਸਿੰਘ ਜਦੋ ਸਮੇਤ ਪੁਲਿਸ ਪਾਰਟੀ ਦੇ ਡ੍ਰੇਨ ਪੁਲ ਖਡੂਰ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਮੁਖਬੀਰ ਨੇ ਇਤਲਾਹ ਦਿੱਤੀ ਕਿ ਇਕ ਵਿਅਕਤੀ ਕਾਰ ਵਿਚ ਸਵਾਰ ਹੋਕੇ ਆ ਰਿਹਾ ਹੈ ਅਤੇ ਉਸ ਕੋਲ ਕੋਈ ਨਸ਼ੀਲਾ ਪਦਾਰਥ ਹੈ। ਇਸਤੇ ਏਐਸਆਈ ਪਰਮਜੀਤ ਸਿੰਘ ਨੇ ਏਐਸਆਈ ਪਹਾੜਾ ਸਿੰਘ ਨੂੰ ਇਤਲਾਹ ਭੇਜੀ ਜਿਸ ਤੇ ਉਨ੍ਹਾਂ ਵਲੋਂ ਕਾਰ ਵਾਲੇ ਵਿਅਕਤੀ ਅਮਰਨਾਥ ਉਰਫ ਨਾਥੁ ਪੁੱਤਰ ਧਰਮਚੰਦ ਨਿਵਾਸੀ ਅਗਵਾੜ ਲਧਾਯੀ ਜਗਰਾਓਂ ਨੂੰ ਗਿਰਫ਼ਤਾਰ ਕਰਕੇ ਉਸ ਕੋਲੋਂ 700 ਗ੍ਰਾਮ ਅਫੀਮ ਬਰਾਮਦ ਕੀਤੀ। ਪੁਲਸ ਵਲੋਂ ਨੱਥੂ ਤੇ ਮੁਕਦਮਾ ਦਰਜ ਕਰਕੇ ਉਸਨੂੰ ਥਾਣੇ ਵਿਚ ਬੰਦ ਕੀਤਾ ਹੈ।
Total Responses : 936