ਫਿਰੋਜ਼ਪੁਰ, 11 ਜੁਲਾਈ 2020 - ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਰਜ਼ਿ. ਫਿਰੋਜ਼ਪੁਰ ਵੱਲੋਂ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਦੇ ਸਹਿਯੋਗ ਨਾਲ ਦੀਵਾਨ ਚੰਦ ਸੁਖੀਜਾ ਪ੍ਰਧਾਨ ਸਟਰੀਮ ਲਾਈਨ ਦੀ ਅਗਵਾਈ ਵਿਚ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੂੰ ਹੋਮਿਊਪੈਥਿਕ ਦੀ ਰੋਗ ਰੋਕੂ ਤੇ ਸ਼ਕਤੀ ਵਧਾਉਣ ਦੀ ਮੁਫਤ ਦਵਾਈ ਵੰਡੀ ਗਈ। ਇਸ ਮੌਕੇ ਦੀਵਾਨ ਚੰਦ ਸੁਖੀਜਾ ਅਤੇ ਸੁਖਪਾਲ ਸਿੰਘ ਨੇ ਕੋਵਿੰਡ 19 ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮਾਸਕ ਜ਼ਰੂਰ ਪਹਿਨੋ, ਵਾਰ ਵਾਰ ਸਾਬਣ ਨਾਲ ਹੱਥ ਧੋਵੋ, ਸੈਨੇਟਾਈਜ਼ਰ ਦੀ ਵਰਤੋਂ ਕਰੋ, ਬਿਨ੍ਹਾਂ ਵਜ੍ਹਾ ਥਾਂ ਥਾਂ 'ਤੇ ਨਾ ਥੁੱਕੋ। ਇਸ ਮੌਕੇ ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।