ਮਿੱਤਰ ਸੈਨ ਸ਼ਰਮਾ
ਮਾਨਸਾ, 11 ਜੁਲਾਈ 2020: ਸਿਟੀ ਕਲੱਬ ਮਾਨਸਾ ਵੱਲੋਂ ਕੋਰੋਨਾ ਵਾਇਰਸ ਕੋਵਿਡ–19 ਤੋਂ ਸੁਰੱਖਿਆ ਹਿੱਤ ਕਲੱਬ ਦੇ ਪ੍ਰਧਾਨ ਪੁਨੀਤ ਗੋਇਲ ਦੀ ਅਗਵਾਈ ਹੇਠ ਵੱਖ–ਵੱਖ ਜਨਤਕ ਸਥਾਨਾਂ 'ਤੇ ਚਾਰ ਸੈਨੇਟਾਈਜ਼ਰ ਮਸ਼ੀਨਾਂ ਲਗਾਈਆਂ ਗਈਆਂ। ਇਸ ਸਬੰਧੀ ਕਲੱਬ ਦੇ ਸਕੱਤਰ ਸਤਿੰਦਰ ਗੋਇਲ (ਪਿੰਟੂ) ਨੇ ਦੱਸਿਆ ਕਿ ਇਹ ਸੈਨੇਟਾਈਜ਼ਰ ਮਸ਼ੀਨਾਂ ਸਥਾਨਕ ਡੀ.ਸੀ. ਦਫ਼ਤਰ, ਏ.ਡੀ.ਸੀ. ਵਿਕਾਸ ਦਫ਼ਤਰ, ਸੀ.ਜੀ.ਐੱਮ. ਕੋਰਟ ਅਤੇ ਥਾਣਾ ਸਿਟੀ–1 ਵਿਖੇ ਲਗਾਈਆਂ ਗਈਆਂ ਹਨ। ਕੋਰੋਨਾ ਵਾਇਰਸ ਤੋਂ ਬਚਾਅ ਹਿੱਤ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪੁਨੀਤ ਗੋਇਲ, ਸਤਿੰਦਰ ਪਿੰਟੂ, ਰੋਹਤਾਸ ਸਿੰਗਲਾ, ਪ੍ਰੇਮ ਅਗਰਵਾਲ, ਸ਼ਾਮ ਲਾਲ, ਵਿਨੋਦ ਗੋਇਲ, ਅੰਮ੍ਰਿਤ ਗੋਇਲ ਅਤੇ ਵਿਨੋਦ ਭੰਮਾ ਆਦਿ ਹਾਜ਼ਰ ਸਨ। ਇਹ ਜਾਣÎਕਾਰੀ ਕਲੱਬ ਦੇ ਪੀ.ਆਰ.ਓ. ਮਿੱਤਰ ਸੈਨ ਸ਼ਰਮਾ ਨੇ ਦਿੱਤੀ।