ਨਿਰਵੈਰ ਸਿੰਘ ਸਿੰਧੀ
ਮਮਦੋਟ, 14 ਜੁਲਾਈ 2020 - ਲਾਈਨਜ ਕਲੱਬ ਫਿਰੋਜ਼ਪੁਰ (ਅਸ਼ੀਰਵਾਦ) ਵਲੋਂ ਵਣ ਮਹਾ ਉਤਸਵ ਦੇ ਸੰਬੰਧ ਵਿਚ ਲੱਗਭਗ 150 ਪੌਦੇ ਲਗਾਏ ਗਏ ਕਲੱਬ ਦੇ ਪ੍ਰਧਾਨ ਸੰਤੋਖ ਸਿੰਘ ਤੱਖੀ, ਪ੍ਰੋਜੈਕਟ ਚੇਅਰਮੈਨ ਲਾਇਨਜ ਰਾਕੇਸ ਅਗਰਵਾਲ, ਕੋ ਚੇਅਰਮੈਨ ਲਾਈਨਜ਼ ਵਿਸਾਲ ਵਲੈਤ, ਲਾਈਨਜ ਵਿਪਨ ਕੁਮਾਰ, ਜਤਿੰਦਰ ਮੈਨਿਕਾ ਲਾਈਨਜ਼, ਡਾਕਟਰ ਜਗਦੀਪ ਜੋਸ਼ੀ, ਨਿਰਮਲ ਜੋਸ਼ੀ, ਕਲੱਬ ਦੇ ਸੈਕਟਰੀ ਲਾਈਨਜ਼ ਸੰਦੀਪ ਸ਼ਰਮਾ ਐਡਵੋਕੇਟ ਨੇ ਵਿਸ਼ੇਸ਼ ਤੌਰ ਤੇ ਭੂਮਿਕਾ ਨਿਭਾਈ। ਇਸ ਮੌਕੇ ਨੰਬਰਦਾਰ ਸੁਖਚੈਨ ਕੁਮਾਰ, ਸੁੱਚਾ ਸਿੰਘ, ਪੱਤਰਕਾਰ ਰਜਿੰਦਰ ਹਾਡਾਂ, ਪੱਤਰਕਾਰ ਬਗੀਚਾ ਸਿੰਘ, ਪੱਤਰਕਾਰ ਹਰਪ੍ਰੀਤ ਸਿੰਘ ਹੈਪੀ, ਪੱਤਰਕਾਰ ਨਿਰਵੈਰ ਸਿੰਘ ਸਿੰਧੀ, ਮਨਜੀਤ ਸਿੰਘ ਰੀਡਰ ਤਹਿਸੀਲਦਾਰ ਮਮਦੋਟ ਆਦਿ ਨੇ ਵੀ ਆਪਣੀ ਭੂਮਿਕਾ ਨਿਭਾਈ।
ਕਲੱਬ ਦੇ ਪ੍ਰਧਾਨ ਨੇ ਕਿਹਾ ਕਿ ਸਾਡੀ ਸੰਸਥਾ ਲੋਕ ਭਲਾਈ ਦੇ ਕੰਮ ਹਮੇਸ਼ਾ ਕਰਦੀ ਰਹੇਗੀ, ਕੋਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਣ ਲਈ ਅਤੇ ਗਰੀਬ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਵਿੱਚ ਮਦਦ ਕਰਦੇ ਰਹਾਂਗੇ। ਲਾਈਜ਼ ਕਲੱਬ ਦੇ ਗਵਰਨਰ ਸ੍ਰੀ ਪਿ੍ਰਥਵੀ ਰਾਜ ਜੈਰਤ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਲਾਈਨਜ਼ ਕਲੱਬ ਅੱਗੇ ਤੋਂ ਵੀ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਂਦਾ ਰਹੇਗਾ।