ਜੀ ਐਸ ਪੰਨੂ
ਪਟਿਆਲਾ, 14 ਜੁਲਾਈ 2020 - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕੋਵੀਡ 19 ਮਹਾਂਮਾਰੀ ਦੇ ਬਾਵਜੂਦ ਵੱਖ ਵੱਖ ਬਿਜਲੀ ਸੈਕਟਰ ਵਿੱਚ ਨਵੇਂ ਸ਼ਾਨਦਾਰ ਮੀਲ ਪੱਥਰ ਪ੍ਰਾਪਤ ਕੀਤੇ ਹਨ। ਪੀਐਸਪੀਸੀਐਲ ਦੇ ਸੀਐਮਡੀ ਏ. ਵੇਨੂੰ ਪ੍ਰਸਾਦ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਸਟੈਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਹਾਈਡਲ ਪ੍ਰਾਜੈਕਟਾਂ ਨੇ ਵਿੱਤੀ ਸਾਲ 2020-21 ਦੇ ਪਹਿਲੀ ਤਿਮਾਹੀ (ਕੂਆਟਰ) ਵਿੱਚ ਕੇਂਦਰੀ ਬਿਜਲੀ ਅਥਾਰਟੀ ਵੱਲੋਂ ਬਿਜਲੀ ਉਤਪਾਦਨ ਦੇ ਨਿਰਧਾਰਤ ਟੀਚੇ ਦਾ 134.5 ਪ੍ਰਤੀਸ਼ਤ ਪੈਦਾ ਕਰਕੇ ਨਿਰਧਾਰਤ ਬਿਜਲੀ ਉਤਪਾਦਨ ਦੇ ਟੀਚੇ ਨੂੰ ਪਾਰ ਕਰ ਲਿਆ ਹੈ।
ਵੇਨੂੰ ਪ੍ਰਸਾਦ ਨੇ ਕਿਹਾ ਕਿ ਪੀਐਸਪੀਸੀਐਲ ਦੇ ਪਣ ਪ੍ਰਾਜੈਕਟ ਨੇ 1 ਅਪ੍ਰੈਲ ਤੋਂ 30 ਜੂਨ ਦੀ ਤਿਮਾਹੀ ਦੇ 1,055 ਮਿਲੀਅਨ ਯੂਨਿਟ ਦੇ ਟੀਚੇ ਦੇ ਮੁਕਾਬਲੇ 1,419 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ। ਸੀਐਮਡੀ ਨੇ ਕਿਹਾ ਕਿ ਮੁਕੇਰੀਆਂ ਹਾਈਡਲ ਪ੍ਰਾਜੈਕਟ ਨੇ 118 ਮਿਲੀਅਨ ਯੂਨਿਟ (ਟੀਚੇ ਦਾ 322 ਪ੍ਰਤੀਸ਼ਤ) ਦੇ ਮੁਕਾਬਲੇ 380.18 ਮਿਲੀਅਨ ਯੂਨਿਟ ਦਾ ਬਿਜਲੀ ਉਤਪਾਦਨ ਪ੍ਰਾਪਤ ਕੀਤਾ, ਜੋ ਪਿਛਲੇ 8 ਸਾਲਾਂ ਤੋਂ ਉੱਚਤਮ ਹੈ । ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਨੇ 168 ਮਿਲੀਅਨ ਯੂਨਿਟ (ਟੀਚੇ ਦਾ 118 ਪ੍ਰਤੀਸ਼ਤ) ਦੇ ਮੁਕਾਬਲੇ 198.34 ਮਿਲੀਅਨ ਯੂਨਿਟ ਦਾ ਬਿਜਲੀ ਉਤਪਾਦਨ ਪ੍ਰਾਪਤ ਕੀਤਾ ਹੈ, ਜੋ ਪਿਛਲੇ 8 ਸਾਲਾਂ ਤੋਂ ਉੱਚਤਮ ਹੈ
ਉਨ੍ਹਾਂ ਕਿਹਾ ਕਿ ਸ਼ਾਨਨ ਪਾਵਰ ਹਾਉਸ, ਜੋਗਿੰਦਰ ਨਾਗਰ ਨੇ 194 ਮਿਲੀਅਨ ਯੂਨਿਟ (ਟੀਚੇ ਦਾ 110 ਪ੍ਰਤੀਸ਼ਤ) ਦੇ ਮੁਕਾਬਲੇ 213.05 ਮਿਲੀਅਨ ਯੂਨਿਟ ਦਾ ਬਿਜਲੀ ਉਤਪਾਦਨ ਕੀਤਾ, ਜੋ ਪਿਛਲੇ 5 ਸਾਲਾਂ ਵਿੱਚ ਦੂਜੀ ਸਭ ਤੋਂ ਵੱਡੀ ਹੈ। ਰਣਜੀਤ ਸਾਗਰ ਡੈਮ ਨੇ 460 ਮਿਲੀਅਨ ਯੂਨਿਟ ਬਿਜਲੀ ਉਤਪਾਦਨ (ਟੀਚੇ ਦਾ 111.4 ਪ੍ਰਤੀਸ਼ਤ) ਦੇ ਟੀਚੇ ਦੇ ਮੁਕਾਬਲੇ 512.58 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਪ੍ਰਾਪਤ ਕੀਤਾ, ਜੋ ਪਿਛਲੇ 5 ਸਾਲਾਂ ਵਿੱਚ ਦੂਜੀ ਸਭ ਤੋਂ ਵੱਡੀ ਹੈ। ਯੂ ਬੀ ਡੀ ਸੀ ਪ੍ਰੋਜੈਕਟ ਦੀਆਂ ਇਕਾਈਆਂ ਨੇ 114.804 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ, ਜੋ ਕਿ ਪਿਛਲੇ 8 ਸਾਲਾਂ ਵਿੱਚ ਪ੍ਰਾਪਤ ਕੀਤੀ ਦੂਜੀ ਸਭ ਤੋਂ ਵੱਡੀ ਹੈ।
ਸੀਐਮਡੀ ਨੇ ਕਿਹਾ ਕਿ ਇਹ ਉਪਲਬਧ ਸਰੋਤਾਂ ਦੀ ਸਰਬੋਤਮ ਵਰਤੋਂ ਅਤੇ ਪੈਦਾ ਕਰਨ ਵਾਲੇ ਸਟੇਸ਼ਨਾਂ ਤੋਂ ਪੈਦਾ ਹੋਈ ਬਿਜਲੀ ਉਤਪਾਦਨ ਦੀ ਨੇੜਿਓਂ ਨਿਗਰਾਨੀ ਅਤੇ ਮਸ਼ੀਨਾਂ ਦੇ ਨਿਰਵਿਘਨ ਸੰਚਾਲਨ ਦੇ ਨਾਲ ਪ੍ਰਾਪਤ ਕੀਤਾ ਗਿਆ ਹੈ। ਸੀ ਐਮ ਡੀ ਨੇ ਅਧਿਕਾਰੀਆਂ / ਕਰਮਚਾਰੀਆਂ ਦੀ ਕੋਵਿਡ -19 ਲਾਕ ਡਾਓਂਨ ਪੀਰੀਅਡ ਦੌਰਾਨ ਵੀ ਟੀਚਿਆਂ ਨੂੰ ਪਾਰ ਕਰਨ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਉੱਤਮਤਾ ਕਾਇਮ ਰੱਖਣ ਦੀਆਂ ਅਣਥੱਕ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।