ਅਰਵਿੰਦ ਪਾਲ ਸਿੰਘ ਸੰਧੂ ਡਿਪਟੀ ਕਮਿਸ਼ਨਰ ਫਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ, 14 ਜੁਲਾਈ
ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੋਵਾ ਐਪ ਕੋਵਿਡ 19 ਖ਼ਿਲਾਫ਼ ਜਾਗਰੂਕਤਾ ਅਤੇ ਹੋਰ ਗਤੀਵਿਧੀਆਂ ਵਿਚ ਸਹਾਈ ਸਾਬਿਤ ਹੋ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲਾ ਵਾਸੀ ਇਸ ਐਪ ਨੂੰ ਕੋਰੋਨਾ ਖਿਲਾਫ ਹਥਿਆਰ ਵਜੋਂ ਇਸਤੇਮਾਲ ਕਰਕੇ ਇਸ ਬਿਮਾਰੀ ਨੂੰ ਮਾਤ ਦੇ ਸਕਦੇ ਹਨ। ਉਨਾਂ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਵਿਚ ਮਿਸ਼ਨ ਫਤਿਹ ਮੁਹਿੰਮ ਜਾਰੀ ਹੈ, ਜਿਸ ਤਹਿਤ ਕੋਵਾ ਐਪ ਰਾਹੀਂ ਮਿਸ਼ਨ ਫਤਿਹ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਤਹਿਤ ਹੁਣ ਤੱਕ ਫਾਜ਼ਿਲਕਾ ਜ਼ਿਲੇ ਦੇ 9148 ਲੋਕ ਇਸ ਮੁਕਾਬਲੇ ਵਿਚ ਸ਼ਾਮਿਲ ਹੋ ਚੁੱਕੇ ਹਨ ਅਤੇ ਇੰਨਾਂ ਵਿਚੋਂ 34 ਨੇ ਮਿਸ਼ਨ ਫਤਿਹ ਯੋਧੇ ਦਾ ਖਿਤਾਬ ਜਿੱਤਿਆ ਹੈ ਜਿੰਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਅਤੇ ਟੀ ਸ਼ਰਟਾਂ ਸਨਮਾਨ ਵਜੋਂ ਭੇਂਟ ਕੀਤੀਆਂ ਜਾ ਰਹੀਆਂ ਹਨ।
ਉਨਾਂ ਦੱਸਿਆ ਕਿ ਇਸ ਐਪ ਦਾ ਸਭ ਤੋਂ ਵਧੀਆ ਫੀਚਰ ਇਹ ਹੈ ਕਿ ਇਹ ਸਾਡੇ ਨੇੜੇ ਦੇ ਕੋਵਿਡ ਮਰੀਜ਼ ਤੋਂ ਦੂਰੀ ਬਾਰੇ ਦੱਸ ਦਿੰਦੀ ਹੈ ਤੇ ਜੇਕਰ ਅਸੀਂ ਕਿਸੇ ਸ਼ੱਕੀ ਮਰੀਜ਼ ਦੇ ਨੇੜੇ ਵੀ ਜਾਂਦੇ ਹਾਂ ਤਾਂ ਇਹ ਸਾਨੂੰ ਸੁਚੇਤ ਕਰਦੀ ਹੈ। ਇਸ ਐਪ ’ਤੇ ਕੋਵਿਡ ਸਬੰਧੀ ਹਰ ਸਰਕਾਰੀ ਸੂਚਨਾ ਮਿਲਦੀ ਹੈ। ਕੋਵਿਡ ਮਰੀਜ਼ਾਂ ਸਬੰਧੀ ਰੀਅਲ ਟਾਈਮ ਸੂਚਨਾ ਵੀ ਮਿਲਦੀ ਹੈ।
ਫਤਿਹ ਯੋਧਾ ਮੁਕਾਬਲੇ ਵਿਚ ਭਾਗ ਲੈਣ ਦਾ ਸੱਦਾ ਦਿੰਦੇ ਹੋਏ ਸ: ਅਰਵਿੰਦਪਾਲ ਸਿੰਘ ਸੰਧੂ ਨੇ ਕਿਹਾ ਕਿ ਕੋਵਾ ਐਪ ਪੂਰੀ ਤਰਾਂ ਸੁਰੱਖਿਅਤ ਸਰਕਾਰੀ ਐਪ ਹੈ, ਜਿਸ ’ਤੇ ਕੋਵਿਡ 19 ਸਬੰਧੀ ਹਰ ਅਧਿਕਾਰਤ ਜਾਣਕਾਰੀ ਸਰਕਾਰ ਵੱਲੋਂ ਮੁਹਈਆ ਕਰਵਾਈ ਜਾਂਦੀ ਹੈ। ਇਸ ਐਪ ਰਾਹੀਂ ਲੋਕ ਈ-ਪਾਸ ਵੀ ਜਨਰੇਟ ਕਰ ਸਕਦੇ ਹਨ। ਈ-ਸੰਜੀਵਨੀ ਰਾਹੀਂ ਡਾਕਟਰਾਂ ਨਾਲ ਵੀਡੀਓ ਕਾਲ ਕਰ ਸਕਦੇ ਹਨ। ਦੂਜੇ ਰਾਜਾਂ ਤੋਂ ਆਉਣ ਵਾਲੇ ਜਾਂ ਭੀੜ ਦੀ ਸੂਚਨਾ ਦੇ ਸਕਦੇ ਹਨ। ਇਹ ਬਲੂਟੁੱਥ ਅਤੇ ਲੋਕੇਸ਼ਨ ਦੇ ਅਧਾਰ ’ਤੇ ਯੂਜ਼ਰ ਨੂੰ ਕੋਵਿਡ ਦੇ ਖਤਰੇ ਤੋਂ ਸੁਚੇਤ ਕਰਦੀ ਹੈ।
ਬਾਕਸ ਲਈ ਪ੍ਰਸਤਾਵਿਤ
ਕਿਵੇਂ ਜੁੜਿਆ ਜਾਵੇ ਮਿਸ਼ਨ ਫਤਿਹ ਨਾਲ
-----------------------------------------------------
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਾ ਐਪ ਰਾਹੀਂ ਮਿਸ਼ਨ ਫਤਿਹ ਨਾਲ ਵੀ ਜੁੜਿਆ ਜਾ ਸਕਦਾ ਹੈ। ਇਸ ਲਈ -ਕੋਵਾ ਪੰਜਾਬ- ਐਪ ਡਾਊਨਲੋਡ ਕਰੋ। ਹੋਮਪੇਜ ਤੇ -ਜੁਆਇਨ ਮਿਸ਼ਨ ਫਤਿਹ- ਤੇ ਕਲਿਕ ਕਰੋ। ਥੋੜਾ ਨੀਚੇ ਜਾਓ ਤੇ -ਜੁਆਇਨ ਨਾਓ- ਤੇ ਕਲਿਕ ਕਰੋ। ਆਪਣੇ ਵੇਰਵੇ ਦਰਜ ਕਰੋ। ਰੈਫਰਲ ਕੋਡ ਭਰੋ ਤੇ ਫੋਟੋ ਲਗਾ ਕੇ ਸਬਮਿਟ ਕਰ ਦਿਓ। ਰੋਜ਼ਾਨਾ ਆਪਣਾ ਰਿਸਪਾਂਸ ਦਿਓ ਅਤੇ ਇੱਥੇ ਜਨਰੇਟ ਹੋਣ ਵਾਲੇ ਤੁਹਾਡੇ ਰੈਫਰਲ ਕੋਡ ਨਾਲ ਹੋਰਨਾਂ ਨੂੰ ਮਿਸ਼ਨ ਫਤਿਹ ਜੁਆਇਨ ਕਰਾਓ ਅਤੇ ਪਾਓ ਮਾਣ ਮਿਸ਼ਨ ਫਤਿਹ ਯੋਧਾ ਬਣਨ ਦਾ। ਸਭ ਤੋਂ ਵੱਧ ਪੁਆਇੰਟ ਪ੍ਰਾਪਤ ਕਰਨ ਵਾਲੇ 1000 ਮਿਸ਼ਨ ਯੋਧਿਆਂ ਨੂੰ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਅਤੇ ਟੀ ਸ਼ਰਟ ਭੇਟ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਕੋਵਿਡ 19 ਬਿਮਾਰੀ ਸਬੰਧੀ ਹਰ ਸਹੀ ਜਾਣਕਾਰੀ ਲਈ ਆਪਣੇ ਮੋਬਾਈਲ ’ਤੇ ਕੋਵਾ ਐਪ ਜ਼ਰੂਰ ਡਾਉਨਲੋਡ ਕਰਨ। ਉਨਾਂ ਦੱਸਿਆ ਕਿ ਇਸ ਤੋਂ ਬਿਨਾਂ ਮੋਬਾਇਲ ਨੰਬਰ 94653- 39933 ’ਤੇ ਮਿਸ ਕਾਲ ਕਰਕੇ ਵੀ ਮਿਸ਼ਨ ਫਤਿਹ ਨਾਲ ਜੁੜਿਆ ਜਾ ਸਕਦਾ ਹੈ।