- ਪੰਜਾਬ ਜਿੱਤੇਗਾ, ਕੋਰੋਨਾ ਹਾਰੇਗਾ
ਫ਼ਿਰੋਜ਼ਪੁਰ, 15 ਜੁਲਾਈ 2020 - ਸਕੂਲ ਸਿੱਖਿਆ ਵਿਭਾਗ (ਸੈ.ਸਿ) ਫਿਰੋਜ਼ਪੁਰ ਵੱਲੋਂ ਪੰਜਾਬ ਸਰਕਾਰ ਵੱਲੋਂ ਕੋਵਿਡ-19 ਵਿਰੁੱਧ ਮਿਸ਼ਨ ਫਤਿਹ ਤਹਿਤ ਗੁਰਪਾਲ ਸਿੰਘ ਚਾਹਲ ਆਈਏਐੱਸ ਡਿਪਟੀ ਕਮਿਸ਼ਨਰ ਫਿਰੋਜਪੁਰ, ਰਣਜੀਤ ਸਿੰਘ ਪੀਸੀਐੱਸ ਐੱਸਡੀਐੱਮ ਜ਼ੀਰਾ ਅਤੇ ਕੁਲਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫਿਰੋਜ਼ਪੁਰ ਨੇ ਦੱਸਿਆ ਅੱਜ ਜ਼ੀਰਾ ਤਹਿਸੀਲ ਤੋਂ ਮਿਸਨ ਫਤਿਹ ਦਾ ਦੂਜਾ ਗੇੜ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੀ ਜ਼ੀਰਾ ਤਹਿਸੀਲ ਵਿਚ ਲਗਪਗ 80 ਸਕੂਲਾਂ ਦੇ ਸਟਾਫ ਵੱਲੋਂ ਕੋਰੋਨਾ ਨੂੰ ਹਰਾਉਣ ਲਈ ਅਰਥਾਤ ਕੋਰੋਨਾ ਮੁਕਤ ਕਰਨ ਲਈ 15 ਤੋਂ 21 ਜੁਲਾਈ 2020 ਤੱਕ ਮਿਸ਼ਨ ਫਤਿਹ ਦਾ ਦੂਜਾ ਗੇਡ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਚੱਲੇਗਾ।
ਜਿਸ ਦੀ ਸ਼ੁਰੂਆਤ ਸ਼੍ਰੀਮਤੀ ਕੁਲਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫਿਰੋਜ਼ਪੁਰ, ਕੋਮਲ ਅਰੋੜਾ ਡਿਪਟੀ ਡੀਓ ਫਿਰੋਜ਼ਪੁਰ, ਲਖਵਿੰਦਰ ਸਿੰਘ ਜ਼ਿਲ੍ਹਾ ਨੋਡਲ ਇੰਚਾਰਜ਼ (ਫਤਿਹ ਮਿਸ਼ਨ), ਸੰਦੀਪ ਕੁਮਾਰ ਕੰਬੋਜ਼ ਜ਼ਿਲ੍ਹਾ ਗਾਈਡੈਂਸ ਕੌਂਸਲਰ ਅਤੇ ਚਮਕੌਰ ਸਿੰਘ ਸਰਾਂ ਪ੍ਰਿੰਸੀਪਲ-ਤਹਿਸੀਲ ਇੰਚਾਰਜ਼ ਜ਼ੀਰਾ ਵੱਲੋਂ ਸਾਂਝੇ ਰੂਪ ਵਿਚ ਦੱਸਿਆ ਕਿ ਤਹਿਸੀਲ ਜ਼ੀਰਾ ਨੂੰ ਕਵਰ ਕਰਨ ਲਈ ਸਰਕਾਰੀ ਮਿਡਲ, ਹਾਈ, ਸੀਨੀਅਰ ਸੈਕੰਡਰੀ ਮਾਨਤਾ ਪ੍ਰਾਪਤ ਸਕੂਲਾਂ ਦੇ ਸਾਂਝੇ ਉਪਰਾਲੇ ਸਦਕਾ ਸਮੂਹ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਟੀਮਾਂ ਦੇ ਮਾਧਿਅਮ ਰਾਹੀ ਘਰ-ਘਰ ਤੱਕ ਪਹੁੰਚ ਕਰਦੇ ਹੋਏ ਦੱਸਿਆ ਕਿ ਘਰ ਪਹੁੰਚਦੇ ਹੀ ਹੱਥ ਸਾਬਣ ਨਾਲ 20 ਸੈਕਿੰਡ ਤੱਕ ਧੋਣਾ, ਮਾਸਕ ਪਾ ਕੇ ਹੀ ਘਰ ਤੋਂ ਬਾਹਰ ਜਾਣਾ, ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣਾ, ਬਗੈਰ ਕੰਮ ਤੋਂ ਘਰ ਤੋਂ ਬਾਹਰ ਨਾ ਜਾਣਾ, ਜਦੋਂ ਬਾਹਰ ਜਾਣ ਤੋਂ ਬਾਅਦ ਘਰ ਵਾਪਸ ਆਉਣਾ ਤਾਂ ਕੱਪੜਿਆਂ ਨੂੰ ਬਦਲਣਾ ਅਤੇ ਫਿਰ ਨਹਾਉਣ ਤੋਂ ਬਾਅਦ ਆਪਣੇ ਪਰਿਵਾਰ ਵਿਚ ਸ਼ਾਮਲ ਹੋਣਾ, ਵਿਆਹ, ਭੀੜ ਵਾਲੇ ਇਲਾਕੇ ਵਿਚ ਜਾਣ ਤੋਂ ਗੁਰੇਜ ਕਰਨਾ, ਹੱਥ ਨਹੀਂ ਮਿਲਾਉਣਾ, ਘਰ ਵਿਚ ਕਿਸੇ ਦਾ ਤੋਲਿਆ ਜਾਂ ਕੱਪੜਾ ਨਹੀਂ ਵਰਤਣਾ ਆਦਿ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਨੇ ਕੋਰੋਨਾ, ਕੋਵਿਡ-19 ਨੂੰ ਹਰਾ ਕੇ ਮਿਸ਼ਨ ਫਤਿਹ ਕਰਨਾ ਹੈ।
ਇਸ ਸਬੰਧੀ ਸਮੂਹ ਸਕੂਲ ਮੁੱਖੀਆਂ ਵੱਲੋਂ ਆਪਣੇ ਸਕੂਲ ਵਿਚ ਬੱਚਿਆਂ ਨੂੰ ਵਟਸਐਪ ਗਰੁਪ ਰਾਹੀਂ ਵੀ ਸੂਚਿਤ ਕੀਤਾ। ਇਸ ਨਾਲ ਹੀ ਅਸੀ ਤੰਦਰੁਸਤ ਰਹਿ ਸਕਦੇ ਹਾਂ ਆਪਣੇ ਪਰਿਵਾਰ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਤੰਦਰੁਸਤ ਰੱਖ ਸਕਦੇ ਹਾਂ। ਪੰਜਾਬ ਜਿੱਤੇਗਾ, ਕੋਰੋਨਾ ਹਾਰੇਗਾ ਕੋਰੋਨਾ ਹਾਰੇਗਾ।