ਰਵੀ ਜੱਖੂ
ਚੰਡੀਗੜ੍ਹ, 31 ਜੁਲਾਈ 2020 - ਚੰਡੀਗੜ੍ਹ ਵਿੱਚ ਪੰਜਾਬ ਐਮਐਲਏ ਹੋਸਟਲ ਦੇ ਬਾਹਰ ਬਲੈਨੋ ਗੱਡੀ 'ਚ ਬੈਠੇ ਪੰਜਾਬ ਪੁਲਿਸ ਦੇ ਕਾਂਸਟੇਬਲ ਸਿਮਰਨਦੀਪ ਸਿੰਘ ਦੀ ਆਪਣੇ ਹੀ ਸਰਕਾਰੀ ਰਿਵਾਲਵਰ 'ਚੋਂ ਗੋਲੀ ਲੱਗ ਗਈ। ਜਿਸ ਤੋਂ ਬਾਅਦ ਉਸ ਨੂੰ ਗੰਭੀਰ ਜ਼ਖਮੀ ਹਾਲਤ 'ਚ ਪੀਜੀਆਈ ਪਹੁੰਚਾਇਆ ਗਿਆ ਜਿੱਥੇ ਕਾਂਸਟੇਬਲ ਦੀ ਮੌਤ ਹੋ ਗਈ।
ਕਾਂਸਟੇਬਲ ਤੋਂ ਗੋਲੀ ਅਚਾਨਕ ਚੱਲੀ ਜਾਂ ਫਿਰ ਖੁਦਕੁਸ਼ੀ ਕੀਤੀ ਹਾਲੇ ਤੱਕ ਇਸ ਦੇ ਕਾਰਨਾਂ ਦਾ ਨਹੀਂ ਪਤਾ ਚੱਲ ਸਕਿਆ। ਕਾਂਸਟੇਬਲ ਸਿਮਰਨਦੀਪ ਸਿੰਘ ਨਾਈਟ ਡਿਊਟੀ ਦੇ ਰਿਹਾ ਸੀ ਤੇ ਐਮਐਲਏ ਹੋਸਟਲ ਦੇ ਬਿਲਕੁਲ ਸਾਹਮਣੇ ਗੱਡੀ ਪਾਰਕ ਕੀਤੀ ਹੋਈ ਸੀ।