ਮੰਡੀ, 1 ਅਗਸਤ 2020 - ਸ਼ਨੀਵਾਰ ਸ਼ਾਮ ਨੂੰ ਜ਼ਮੀਨ ਖਿਸਕਣ ਕਾਰਨ ਮੰਡੀ ਜ਼ਿਲ੍ਹੇ ਦੇ ਝੀਰੀ ਵਿਖੇ ਚੰਡੀਗੜ੍ਹ-ਮਨਾਲੀ ਰਾਜਮਾਰਗ ਜਾਮ ਹੋ ਗਿਆ। ਝੀਰੀ ਵਿਖੇ ਦੋਵਾਂ ਪਾਸਿਆਂ ਤੋਂ ਵੱਡੀ ਗਿਣਤੀ ਵਿਚ ਵਾਹਨ ਫਸ ਗਏ ਹਨ। ਇਹ ਵਾਹਨ ਜਾਂ ਤਾਂ ਮੰਡੀ ਤੋਂ ਕੁੱਲੂ-ਮਨਾਲੀ ਜਾ ਰਹੇ ਸਨ ਅਤੇ ਕੁੱਲੂ ਵਾਲੇ ਪਾਸੇ ਤੋਂ ਮੰਡੀ ਆ ਰਹੇ ਸਨ।
ਪਿਛਲੇ ਦੋ ਦਿਨਾਂ ਵਿੱਚ, ਲਗਾਤਾਰ ਪਏ ਮੀਂਹ ਕਾਰਨ ਹਾਈਵੇਅ ਖਿਸਕਣ ਦੀ ਸੰਭਾਵਨਾ ਵਧ ਗਈ ਹੈ। ਹਾਈਵੇਅ ਦਾ ਚਾਰ ਮਾਰਗੀਕਰਨ ਦਾ ਕੰਮ ਚੱਲ ਰਿਹਾ ਹੈ, ਜੋ ਬਰਸਾਤ ਦੇ ਮੌਸਮ ਦੌਰਾਨ ਜ਼ਮੀਨ ਖਿਸਕਣ ਦਾ ਵੱਡਾ ਕਾਰਨ ਹੈ। ਜ਼ਿਲ੍ਹਾ ਪ੍ਰਸ਼ਾਸਨ ਮੰਡੀ ਨੇ ਸੜਕ ਨੂੰ ਸਾਫ਼ ਕਰਨ ਲਈ ਇਸ ਖੇਤਰ ਵਿਚ ਆਪਣੀ ਕਰਮਚਾਰੀ ਅਤੇ ਮਸ਼ੀਨਰੀ ਤਾਇਨਾਤ ਕੀਤੀ ਹੈ ਪਰ ਇਸ ਦੇ ਵਿਚ ਸਮਾਂ ਲੱਗੇਗਾ।
ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ, ਐਤਵਾਰ ਸਵੇਰ ਤੱਕ ਇਸ ਸੜਕ 'ਤੇ ਟ੍ਰੈਫਿਕ ਆਵਾਜਾਈ ਠੱਪ ਰਹੀ ਅਤੇ ਮੰਡੀ ਅਤੇ ਕੁੱਲੂ ਦੇ ਵਿਚਕਾਰ ਕਟੌਲਾ ਰਾਹੀਂ ਹਲਕੇ ਵਾਹਨਾਂ ਲਈ ਆਵਾਜਾਈ ਨੂੰ ਮੋੜ ਦਿੱਤਾ ਗਿਆ।