← ਪਿਛੇ ਪਰਤੋ
ਸੁਸ਼ਾਂਤ ਰਾਜਪੂਤ ਕੇਸ ਦੀ ਜਾਂਚ ਕਰ ਰਹੇ ਬਿਹਾਰ ਦੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਮੁੰਬਈ 'ਚ ਕੀਤਾ 'ਇਕਾਂਤਵਾਸ' ਪਟਨਾ, 3 ਅਗਸਤ, 2020 : ਐਕਟਰ ਸੁਸ਼ਾਂਤ ਰਾਜਪੂਤ ਕੇਸ ਦੀ ਜਾਂਚ ਕਰ ਰਹੇ ਬਿਹਾਰ ਦੇ ਸੀਨੀਅਰ ਆਈ ਪੀ ਐਸ ਵਿਨੇ ਤਿਵਾੜੀ ਨੂੰ ਮੁੰਬਈ ਵਿਚ 'ਜਬਰੀ' 'ਇਕਾਂਤਵਾਸ' ਕੀਤੇ ਜਾਣ ਦੇ ਦੋਸ਼ ਲੱਗੇ ਹਨ । ਬਿਹਾਰ ਦੇ ਡੀ ਜੀ ਪੀ ਗੁਪਤੇਸ਼ਵਰ ਪਾਂਡੇ ਨੇ ਦੋਸ਼ ਲਾਇਆ ਕਿ ਮੁੰਬਈ ਵਿਚ ਨਗਰ ਨਿਗਮ ਅਧਿਕਾਰੀਆਂ ਨੇ ਵਿਨੇ ਤਿਵਾੜੀ ਨੂੰ ਜਬਰੀ ਇਕਾਂਤਵਾਸ ਵਿਚ ਕਰ ਦਿੱਤਾ ਹੈ। ਤਿਵਾੜੀ ਸੁਸ਼ਾਂਤ ਦੇ ਪਿਤਾ ਵੱਲੋਂ ਮੁੰਬਈ ਵਿਚ ਦਰਜ ਕਰਵਾਈ ਐਫ ਆਈ ਆਰ ਦੀ ਜਾਂਚ ਲਈ ਮੁੰਬਈ ਪਹੁੰਚੇ ਸਨ। ਪਰ ਬੀ ਐਸ ਸੀ ਅਧਿਕਾਰੀਆਂ ਨੇ ਰਾਤ 11.00 ਵਜੇ ਉਹਨਾਂ ਨੂੰ ਜਬਰੀ ਇਕਾਂਤਵਾਸ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਬੇਨਤੀ ਦੇ ਬਾਵਜੂਦ ਉਹਨਾਂ ਨੂੰ ਆਈ ਪੀ ਐਸ ਮੈਸ ਵਿਚ ਰਹਿਣ ਲਈ ਥਾਂ ਨਹੀਂ ਦਿੱਤੀ ਗਈ ਤੇ ਉਹ ਗੋਰੇਗਾਓਂ ਵਿਚ ਇਕ ਗੈਸਟ ਹਾਊਸ ਵਿਚ ਠਹਿਰੇ ਹੋਏ ਸਨ। ਇਸ ਘਟਨਾਕ੍ਰਮ 'ਤੇ ਪ੍ਰਤੀਕਰਮ ਦਿੰਦਿਆਂ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਇਕ ਫੇਸਬੁੱਕ ਪੋਸਟ ਵਿਚ ਇਸ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਉਹਨਾਂ ਸਵਾਲ ਕੀਤਾ ਕਿ ਇਕ ਅਫਸਰ ਜੋ ਡਿਊਟੀ ਵਾਸਤੇ ਗਿਆ ਹੋਵੇ, ਉਸਨੂੰ 14 ਦਿਨ ਲਈ ਇਕਾਂਤਵਾਸ ਕਿਵੇਂ ਕੀਤਾ ਜਾ ਸਕਦਾ ਹੈ।
Total Responses : 939