ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸੈਂਕੜੇ ਥਾਵਾਂ 'ਤੇ ਛਾਪੇਮਾਰੀ, ਦਰਜਨਾਂ ਹੋਰ ਕਾਬੂ
ਚੰਡੀਗੜ੍ਹ, 3 ਅਗਸਤ, 2020 : ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਪੰਜਾਬ ਪੁਲਿਸ ਦੀ ਛਾਪੇਮਾਰੀ ਅੱਜ ਵੀ ਜਾਰੀ ਰਹੀ ਜਿਸ ਤਹਿਤ ਸੈਂਕੜੇ ਹੋਰ ਥਾਵਾਂ 'ਤੇ ਛਾਪੇਮਾਰੀ ਕਰਦਿਆਂ ਦਰਜਨਾਂ ਹੋਰ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ 4 ਦਿਨਾਂ ਵਿਚ ਬਟਾਲਾ, ਅੰਮ੍ਰਿਤਸਰ ਤੇ ਤਰਨਤਾਰਨ ਵਿਚ 265 ਥਾਵਾਂ 'ਤੇ ਛਾਪੇਮਾਰੀ ਹੋਈ ਹੈ। ਹੁਣ ਤੱਕ 35 ਜਣੇ ਗ੍ਰਿਫਤਾਰ ਹੋ ਗਏ ਹਨ ਜਦਕਿ 21 ਹੋਰਨਾਂ ਦੀ ਤਲਾਸ਼ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਹੀ 12 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚ ਮੁੱਖ ਦੋਸ਼ੀ ਹਰਦੀਪ ਬਨੂੜ, ਸਤਨਾਮ ਪੰਡੋਰੀ ਗੋਲਾ, ਗੁਰਪਾਲ ਤਰਨਤਾਰਨ, ਪਰਤਾਪ ਜ਼ੀਰਕਪੁਰ, ਗੋਬਿੰਦਰ ਜੰਡਿਆਲਾ, ਹਰਪ੍ਰੀਤ ਅੰਮ੍ਰਿਤਸਰ ਤੇ ਰਵਿੰਦਰ ਮੋਗਾ ਵੀ ਸ਼ਾਮਲ ਹਨ।
ਪੁਲਿਸ ਨੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਤੇਜ਼ ਕਰ ਦਿੱਤੀ ਗਈ ਜਦਕਿ ਇਸ ਸਬੰਧੀ ਬਟਾਲਾ, ਅੰਮ੍ਰਿਤਸਰ ਦਿਹਾਤੀ ਤੇ ਤਰਨਤਾਰਨ ਵਿਚ 5 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ।